ਪਟਨਾ – ਪਟਨਾ ਵਿਧਾਨਸਭਾ ਵਿੱਚ ਬਹੁਮੱਤ ਸਾਬਿਤ ਕਰਨ ਤੋਂ ਪਹਿਲਾਂ ਹੀ ਬਿਹਾਰ ਦੇ ਮੁੱਖਮੰਤਰੀ ਜੀਤਨ ਰਾਮ ਮਾਂਝੀ ਨੇ ਰਾਜਭਵਨ ਜਾ ਕੇ ਅਸਤੀਫਾ ਦੇ ਦਿੱਤਾ ਹੈ। ਮਾਂਝੀ ਦੇ ਅਸਤੀਫ਼ੇ ਨਾਲ ਨਤੀਸ਼ ਖੇਮੇ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਭਾਜਪਾ ਨੂੰ ਜਬਰਦਸਤ ਝਟਕਾ ਲਗਿਆ ਹੈ। ਨਤੀਸ਼ ਰਾਜਭਵਨ ਪਹੁੰਚ ਗਏ ਹਨ ਅਤੇ ਉਹ ਦੁਬਾਰਾ ਮੁੱਖਮੰਤਰੀ ਬਣ ਸਕਦੇ ਹਨ।
ਜੀਤਨ ਰਾਮ ਮਾਂਝੀ ਦੇ ਅਸਤੀਫ਼ੇ ਤੋਂ ਬਾਅਦ ਸਾਬਕਾ ਮੁੱਖਮੰਤਰੀ ਨਤੀਸ਼ ਕੁਮਾਰ ਨੇ ਕਿਹਾ ਕਿ ਜੋੜਤੋੜ ਦੀ ਕੋਸਿ਼ਸ਼ ਕੀਤੀ ਗਈ ਸੀ ਪਰ ਸਫਲਤਾ ਨਹੀਂ ਮਿਲੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਜੇਪੀ ਦਾ ਗੇਮ ਪਲਾਨ ਅਸਫਲ ਹੋ ਗਿਆ ਹੈ। ਨਤੀਸ਼ ਰਾਜਪਾਲ ਨੂੰ ਮਿਲ ਕੇ ਸੌਂਹ ਚੁੱਕ ਸਮਾਗਮ ਸਬੰਧੀ ਵਿਚਾਰ ਵਟਾਂਦਰਾ ਕਰਨਗੇ।ਨਵੀਂ ਸਰਕਾਰ ਦੇ ਗਠਨ ਤੱਕ ਮਾਂਝੀ ਹੀ ਮੁੱਖਮੰਤਰੀ ਬਣੇ ਰਹਿਣਗੇ।
ਬਿਹਾਰ ਦੇ ਮੌਜੂਦਾ ਮੁੱਖਮੰਤਰੀ ਜੀਤਨ ਰਾਮ ਨੇ ਕਿਹਾ ਕਿ ਸਾਡੀ ਗੁਪਤ ਮੱਤਦਾਨ ਕਰਵਾਏ ਜਾਣ ਦੀ ਗੱਲ ਮੰਨੀ ਨਹੀਂ ਗਈ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਉਨ੍ਹਾਂ ਦੇ ਸਮਰਥੱਕ ਵਿਧਾਇਕਾਂ ਦੇ ਘਰਾਂ ਦੀ ਅਗਿਆਤ ਲੋਕ ਨਿਗਰਾਨੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਸਪੀਕਰ ਦੇ ਆਚਰਣ ਤੇ ਵੀ ਸ਼ੱਕ ਸੀ, ਉਨ੍ਹਾਂ ਨੇ ਗੱਲਤ ਫੈਂਸਲੇ ਲਏ।