ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿੱਚ ਸਾਇਕਲ ਚਲਾਉਣ ਦੀ ਪ੍ਰਵਿਰਤੀ ਨੂੰ ਸ਼ਹਿਰ ਵਾਸੀਆਂ ਵਿੱਚ ਬੜ੍ਹਾਵਾ ਦੇਣ ਦੇ ਮਕਸਦ ਨਾਲ ਇੱਕ ਸਾਇਕਲ ਰੈਲੀ ਕੱਢੀ, ਜੋ ਕਿ ਆਪ ਦੇ ਸੀਨੀਅਰ ਆਗੂ ਸ. ਹਰਵਿੰਦਰ ਸਿੰਘ ਫੂਲਕਾ ਦੀ ਅਗਵਾਈ ਵਿੱਚ ਕੱਢੀ ਗਈ।
ਸ. ਫੂਲਕਾ ਨੇ ਕਿਹਾ ਕਿ ਸਾਡਾ ਲੁਧਿਆਣਾ ਵਾਸੀਆਂ ਨੂੰ ਇਹ ਸੰਦੇਸ਼ ਹੈ ਕਿ ਸਾਨੂੰ ਸਾਇਕਲਿੰਗ ਨੂੰ ਆਮ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਇਸ ਰੈਲੀ ਦਾ ਮਕਸਦ ਹੀ ਇਹ ਹੈ ਕਿ ਲੋਕ ਸਾਇਕਲ ਚਲਾਉਣ ਲਈ ਪ੍ਰੇਰਿਤ ਹੋਣ ਅਤੇ ਇੱਕ ਨਿਰੋਗ ਜੀਵਨ ਬਤੀਤ ਕਰਨ। ਜਿਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਹੱਲ ਹੋਵੇਗੀ, ਪ੍ਰਦੂਸ਼ਣ ਘਟੇਗਾ ਅਤੇ ਸਾਇਕਲ ਇੰਡਸਟਰੀ ਨੂੰ ਵੀ ਬੜ੍ਹਾਵਾ ਮਿਲੇਗਾ।
ਸ. ਫੂਲਕਾ ਨੇ ਸ਼ਹਿਰ ਵਾਸੀਆਂ ਅਤੇ ਸੂਬੇ ਦੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਪਾਰਟੀ ਦੀ ਇਸ ਪਹਿਲ ਨੂੰ ਪੁਰਜ਼ੋਰ ਸਮਰਥਨ ਕਰਨ। ਉਹਨਾਂ ਨੇ ਕਿਹਾ ਕਿ ਉਹ ਲੋਕਾਂ ਦੀ ਸੋਚ ਵਿੱਚ ਬਦਲਾਅ ਲਿਆਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਆਪ ਦੇ ਵਾਲਟੀਅਰਜ਼ ਨੂੰ ਸਾਈਕਲ ਖਰੀਦਣ ਲਈ ਕਿਹਾ ਸੀ ਅਤੇ ਕਈ ਵਾਲੰਟੀਅਰਜ਼ ਨੇ ਨਵੀਆਂ ਸਾਈਕਲਾਂ ਖਰੀਦੀਆਂ। ਏਸੇ ਤਰਾਂ ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਰੋਜ਼ਾਨਾਂ ਜ਼ਿੰਦਗੀ ਵਿੱਚ ਸਾਈਕਲ ਦਾ ਇਸਤੇਮਾਲ ਕਰਨ ਅਤੇ ਖਾਸ ਕਰ ਸਵੇਰ ਵੇਲੇ ਸਾਈਕਲ ਦੀ ਵਰਤੋਂ ਜ਼ਰੂਰ ਕਰਨ, ਕਿਉਂਕਿ ਸਵੇਰ ਵੇਲੇ ਸਾਇਕਲ ਚਲਾਉਣ ਨਾਲ ਸਿਹਤ ਕਈ ਗੁਣਾਂ ਵੱਧ ਚੰਗੀ ਹੁੰਦੀ ਹੈ।
ਅੱਜ ਦੀ ਇਹ ਸਾਈਕਲ ਰੈਲੀ ਹੋਟਲ ਗੁਲਮੋਹਰ ਤੋਂ ਸ਼ੁਰੂ ਹੋਈ ਅਤੇ ਸ਼ਹਿਰ ਦੇ ਕਈ ਰਸਤਿਆਂ ਤੋਂ ਹੁੰਦੇ ਹੋਏ ਕਰੀਮਪੁਰਾ ਬਾਜ਼ਾਰ, ਫੀਲਡ ਗੰਜ, ਘੰਟਾ ਘਰ, ਸਾਬਣ ਬਾਜਾਰ, ਕਿਤਾਬ ਬਾਜ਼ਾਰ, ਬਿਜਲੀ ਮਾਰਕੀਟ ਤੇ ਗਿਰਜਾ ਘਰ ਚੌਂਕ ਆਦਿ ਇਲਾਕਿਆਂ ਵਿੱਚੋਂ ਗੁਜ਼ਰੀ, ਜਿੱਥੇ ਕਈ ਐਸੋਸੀੲਸ਼ਨ ਅਤੇ ਕਈ ਦੁਕਾਨਦਾਰਾਂ ਨੇ ਸ. ਫੂਲਕਾ ਦਾ ਸਨਮਾਨ ਕੀਤਾ ਅਤੇ ਰੈਲੀ ਦਾ ਪੁਰਜ਼ੋਰ ਸਮਰਥਨ ਕੀਤਾ।
ਇਸ ਰੈਲੀ ਵਿੱਚ ਜੇਲ ਰੋਡ ਐਸੋਸੀਏਸ਼ਨ ਦੇ ਕੇਵਲ ਕ੍ਰਿਸ਼ਨ ਛਾਬੜਾ ਤੇ ਜਸਵਿੰਦਰ ਸਿੰਘ, ਜੇਲ ਰੋਡ ਐਸੋਸੀਏਸ਼ਨ 5ਟੂ12 ਦੇ ਕਮਲ ਦੁਆ, ਗੁਰਸੇਵਕ ਸਿੰਘ, ਮਨਦੀਪ ਸਿੰਘ ਤੇ ਅਮਰੀਕ ਸਿੰਘ, ਕਰੀਮਪੁਰਾ ਬਾਜ਼ਾਰ ਐਸੋਸੀਏਸ਼ਨ ਦੇ ਉੱਤਮ ਸਿੰਘ, ਜਸਬੀਰ ਸਿੰਘ, ਸਰਬਜੀਤ ਸਿੰਘ, ਜੇਲ ਰੋਡ ਰੇਵੀ ਫੜੀ ਯੂਨੀਅਨ ਦੇ ਬਾਲ ਕ੍ਰਿਸ਼ਨ, ਅਮਰੀਕ ਸਿੰਘ, ਲੱਕੜ ਬਾਜ਼ਾਰ ਐਸੋਸੀਏਸ਼ਨ ਦੇ ਗੁਰਮੀਤ ਸਿੰਘ, ਕਮਲਾ ਨਹਿਰੂ ਮਾਰਕੀਟ ਦੇ ਰਾਜਾ ਚੌਧਰੀ, ਕਾਕਾ ਯੂਨੀਅਨ, ਕਿਤਾਬ ਬਾਜ਼ਾਰ ਦੇ ਸਤਿੰਦਰ ਸਿੰਘ, ਚੌੜਾ ਬਾਜ਼ਾਰ ਦੇ ਸੋਮਨਾਥ ਗਰੋਵਰ, ਸ਼ਿਵ ਕੁਮਾਰ, ਮਹਿੰਦਰਪਾਲ ਸਿੰਘ, ਮਿੰਨੀ ਕਮਲਾ ਨਹਿਰੂ ਮਾਰਕੀਟ ਦੇ ਬੇਅੰਤ ਸਿੰਘ, ਸਿਮਰਨਜੀਤ ਸਿੰਘ, ਸ੍ਰੀ ਗੁਰੂ ਰਾਮਦਾਸ ਮਾਰਕੀਟ ਘੰਟਾ ਘਰ ਬੰਟੀ, ਸਰਾਫਾ ਬਾਜ਼ਾਰ ਵਿਨੇ ਥਾਪਰ, ਸਦਰ ਬਾਜ਼ਾਰ ਨਰੇਸ਼ ਭਨੋਟ, ਐੱਮ.ਪੀ. ਇਲੈਕਟ੍ਰੋਨਿਕਸ ਦੇ ਰਾਜ ਗੁੰਬਰ ਤੇ ਮਨਪ੍ਰੀਤ ਸਿੰਘ ਆਦਿ ਐਸੋਸੀਏਸ਼ਨਾਂ ਤੇ ਦੁਕਾਨਦਾਰ ਵੀਰਾਂ ਨੇ ਸਨਮਾਨਿਤ ਕੀਤਾ ਤੇ ਭਰਵਾਂ ਹੁੰਗਾਰਾ ਦਿੱਤਾ।