ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਕਾਲੀ ਕਿਸਾਨ ਵਿਰੋਧੀ ਕਠੋਰ ਭੂਮੀ ਅਧਿਗ੍ਰਹਣ ਬਿਲ ਨੂੰ ਸਹਿਯੋਗ ਕਰ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ. ਐੱਚ.ਐੱਸ. ਫੂਲਕਾ ਨੇ ਇਸ ਬਿਲ ਦੇ ਲੋਕ ਸਭਾ ਵਿੱਚ ਪਾਸ ਹੋਣ ਦੀ ਨਿੰਦਾ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ਤੇ ਦਬਾਅ ਪਾਉਣ ਕਿ ਇਹ ਬਿਲ ਰਾਜ ਸਭਾ ਵਿੱਚ ਪਾਸ ਹੋਣ ਤੋਂ ਰੋਕਿਆ ਜਾਵੇ।
ਫੂਲਕਾ ਨੇ ਕਿਹਾ ਕਿ ਅਕਾਲੀ ਜਿੱਥੇ ਆਪਣੇ ਆਪ ਨੂੰ ਇੱਕ ਪਾਸੇ ਲੋਕਾਂ ਦੇ ਹਿੱਤਾਂ ਦੇ ਰਖਵਾਲੇ ਅਖਵਾਉਂਦੇ ਹਨ ਤੇ ਦੂਜੇ ਪਾਸੇ ਅਜਿਹੇ ਕਿਸਾਨ ਵਿਰੋਧੀ ਬਿਲ ਦਾ ਸਮਰਥਨ ਕਰ ਰਹੇ ਹਨ, ਇਹ ਤਾਂ ਉਹ ਗੱਲ ਹੋ ਗਈ ਕਿ ਬਗਲ ਵਿੱਚ ਛੁਰੀ ਤੇ ਮੂੰਹ ਵਿੱਚ ਰਾਮ ਰਾਮ। ਇੱਕ ਅਖਬਾਰ ਵਿੱਚ 3 ਮਾਰਚ ਨੂੰ ਇਹ ਖਬਰ ਛਪੀ ਸੀ ਕਿ ਸ੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕੀਤਾ ਹੈ ਕਿ ਉਹ ਭੂਮੀ ਅਧਿਗ੍ਰਹਿਣ ਬਿਲ ਦਾ ਵਿਰੋਧ ਕਰਨਗੇ ਪਰ ਛੇਤੀ ਹੀ ਯੂ-ਟਰਨ ਲੈ ਕੇ ਇਸ ਦੇ ਸਮਰਥਨ ਵਿੱਚ ਜਾ ਖੜ੍ਹੇ ਹੋਏ। ਮੀਡੀਆ ਵਾਲੇ ਵੀ ਹੈਰਾਨ ਹਨ ਕਿ ਮੋਦੀ ਨੇ ਅਕਾਲੀਆਂ ਨੂੰ ਆਪਣੇ ਪੱਖ ਵਿੱਚ ਕਿਸ ਤਰ੍ਹਾਂ ਕੀਤਾ, ਪਰ ਇੰਝ ਲੱਗਦਾ ਹੈ ਕਿ ਅਕਾਲੀਆਂ ਨੇ ਮਜੀਠੀਏ ਨੂੰ ਕਲੀਨ ਚਿੱਟ ਦਿਵਾਉਣ ਲਈ ਬਾਦਲ ਸਾਹਿਬ ਨੇ ਕਿਸਾਨਾਂ ਦੇ ਹੱਕ ਕੁਰਬਾਨ ਕਰ ਦਿੱਤੇ ਹਨ।
ਲੋਕਾਂ ਨੂੰ ਇਹ ਬੇਨਤੀ ਹੈ ਕਿ ਉਹ ਸਰਕਾਰ ਤੇ ਦਬਾਅ ਬਣਾਉਣ ਕਿ ਇਹ ਕਿਸਾਨ ਵਿਰੋਧੀ ਬਿਲ ਦੇ ਹੱਕ ਵਿੱਚ ਵੋਟ ਨਾ ਪਾਉਣ ਤੇ ਇਸ ਬਿਲ ਨੂੰ ਰਾਜ ਸਭਾ ਵਿੱਚ ਪਾਸ ਨਾ ਹੋਣ ਦਿੱਤਾ ਜਾਵੇ।