ਮੈਲਬਰਨ- ਇਹ ਕਿਹਾ ਜਾ ਰਿਹਾ ਹੈ ਕਿ ਇਕ 46 ਸਾਲ ਦੀ ਔਰਤ ਨੇ ਆਪਣੀ ਹੀ ਨਾਬਾਲਿਗ ਧੀ ਦੀ ਅਸ਼ਲੀਲ ਵੀਡੀਓ ਤਿਆਰ ਕੀਤੀ। ਪੁਲਿਸ ਅਨੁਸਾਰ ਉਸ ਔਰਤ ਨੇ ਆਪਣੀ 13 ਸਾਲ ਦੀ ਧੀ ਨੂੰ ਇਕ 29 ਸਾਲ ਦੇ ਵਿਅਕਤੀ ਨਾਲ ਸੈਕਸ ਕਰਦੇ ਫਿਲਮਾਇਆ। ਇਹ ਕੇਸ ਚਾਈ਼ਲਡ ਪ੍ਰੋਨੋਗ੍ਰਾਫੀ ਨਾਲ ਜੁੜਿਆ ਹੋਇਆ ਹੈ। ਉਸ ਵਿਅਕਤੀ ਤੇ ਪਹਿਲਾਂ ਵੀ ਚਾਈਲਡ ਪ੍ਰੋਨੋਗ੍ਰਾਫੀ ਦਾ ਮੁਕਦਮਾ ਚਲ ਰਿਹਾ ਹੈ। ਸ਼ੁਕਰਵਾਰ ਨੂੰ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਉਸਨੂੰ ਜਮਾਨਤ ਦੇ ਦਿਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਤਲਾਸ਼ੀ ਦੌਰਾਨ ਉਨ੍ਹਾਂ ਨੂੰ ਘਰ ਵਿਚ ਤਿਆਰ ਕੀਤੀ ਇਕ ਵੀਡੀਓ ਮਿਲੀ। ਜਿਸ ਵਿਚ ਇਸ ਵਿਅਕਤੀ ਦੇ ਨਾਲ ਔਰਤ ਦੀ 13 ਸਾਲ ਦੀ ਧੀ ਨੂੰ ਸੈਕਸ ਕਰਦੇ ਵਿਖਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਖੁਦ ਉਸਦੀ ਮਾਂ ਨੇ ਹੀ ਬਣਾਈ ਹੈ।