ਫ਼ਤਹਿਗੜ੍ਹ ਸਾਹਿਬ – “ਮੋਦੀ ਹਕੂਮਤ ਵੱਲੋਂ ਜੋ ਜਿ਼ੰਮੀਦਾਰਾਂ ਦੀਆਂ ਜ਼ਮੀਨਾਂ ਉਹਨਾਂ ਦੀ ਪ੍ਰਵਾਨਗੀ ਤੋ ਬਿਨ੍ਹਾਂ ਜ਼ਬਰੀ ਖੋਹਣ ਤੇ ਪ੍ਰਾਪਤ ਕਰਨ ਲਈ ਭੌ ਪ੍ਰਾਪਤੀ ਬਿਲ ਲਿਆਂਦਾ ਜਾ ਰਿਹਾ ਹੈ, ਉਸ ਵਿਰੁੱਧ ਕੇਵਲ ਪੰਜਾਬ ਵਿਚ ਹੀ ਨਹੀਂ, ਸਮੁੱਚੇ ਹਿੰਦ ਵਿਚ ਬਹੁਤ ਵੱਡੇ ਜੋਰਦਾਰ ਰੋਸ ਵਿਖਾਵੇ ਸੁਰੂ ਹੋ ਚੁੱਕੇ ਹਨ । ਉਸੇ ਲੜੀ ਤਹਿਤ ਅੱਜ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋਂ ਸ੍ਰੀ ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੇ ਨਾਮ ਯਾਦ-ਪੱਤਰ ਦਿੰਦੇ ਹੋਏ ਮੋਦੀ ਹਕੂਮਤ ਨੂੰ ਖ਼ਬਰਦਾਰ ਕੀਤਾ ਗਿਆ ਹੈ ਕਿ ਜੇਕਰ ਇਸ ਬਿਲ ਨੂੰ ਵਾਪਿਸ ਨਾ ਲਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਿ਼ੰਮੀਦਾਰ ਵਰਗ, ਸਮੁੱਚੀ ਸਿੱਖ ਕੌਮ ਇਕੱਤਰ ਹੋ ਕੇ ਪੰਜਾਬ ਬੰਦ ਦਾ ਸੱਦਾ ਦੇਣ ਲਈ ਮਜ਼ਬੂਰ ਹੋਣਗੇ । ਜਿਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਸੈਟਰ ਦੀ ਮੋਦੀ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਸਿੱਧੇ ਤੌਰ ਤੇ ਜਿੰਮੇਵਾਰ ਹੋਵੇਗੀ ।”
ਇਹ ਸ਼ਬਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਜਥੇਬੰਦੀ ਦੇ ਦਸਤਖ਼ਤਾ ਹੇਠ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੇ ਮਾਰਫ਼ਤ ਸ੍ਰੀ ਮੋਦੀ ਨੂੰ ਭੇਜੇ ਗਏ ਯਾਦ-ਪੱਤਰ ਵਿਚ ਪ੍ਰਗਟਾਏ ਗਏ । ਉਹਨਾਂ ਕਿਹਾ ਕਿ ਜਿਊਂ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਰੋਸ ਭਰਿਆ ਕਾਫ਼ਲਾ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਯਾਦ-ਪੱਤਰ ਦੇਣ ਲਈ ਵੱਧਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੀ ਬਾਦਲ-ਬੀਜੇਪੀ ਸਰਕਾਰ ਵੱਲੋ ਲਗਾਈ ਗਈ ਪੁਲਿਸ ਨੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਰੇਲਵੇ ਫਾਟਕ ਦੇ ਨਜ਼ਦੀਕ ਘੇਰਾ ਪਾ ਲਿਆ ਅਤੇ ਪੁਲਿਸ ਵੱਲੋ ਪਾਰਟੀ ਦੇ ਸੀਨੀਅਰ ਅਹੁਦੇਦਾਰਾਂ ਨਾਲ ਅਪਮਾਨਜ਼ਨਕ ਸ਼ਬਦਾਂ ਦੀ ਵਰਤੋ ਕਰਦੇ ਹੋਏ ਗੈਰ-ਕਾਨੂੰਨੀ ਤੇ ਗੈਰ ਸਮਾਜਿਕ ਤਰੀਕੇ ਧੱਕਾ-ਮੁੱਕੀ ਅਤੇ ਦੁਰਵਿਵਹਾਰ ਕਰਨ ਦੇ ਅਮਲ ਜਿਥੇ ਸਿੱਖ ਕੌਮ ਲਈ ਅਸਹਿ ਹਨ, ਉਥੇ ਅਜਿਹਾ ਵਰਤਾਰਾਂ ਅਤਿ ਦੁੱਖਦਾਇਕ ਤੇ ਸ਼ਰਮਨਾਕ ਵੀ ਹੈ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਪਾਰਟੀ ਦੇ ਕੋਈ 30-35 ਦੇ ਕਰੀਬ ਅਹੁਦੇਦਾਰਾਂ ਨੂੰ ਪੁਲਿਸ ਨੇ ਘੇਰ ਕੇ ਪੁਲਿਸ ਦੀਆਂ ਬੱਸਾਂ ਵਿਚ ਬਿਠਾ ਲਿਆ ਗਿਆ ਅਤੇ ਕੋਈ 250-300 ਦੇ ਕਰੀਬ ਅਹੁਦੇਦਾਰ ਡੀ.ਸੀ. ਦਫ਼ਤਰ ਵੱਲ ਰੋਸ ਕਰਦੇ ਹੋਏ ਵੱਧ ਚੁੱਕੇ ਸਨ । ਉਪਰੋਕਤ 30-35 ਅਹੁਦੇਦਾਰਾਂ ਨੂੰ ਪੁਲਿਸ ਜਿਉਂ ਹੀ ਲੈ ਗਈ ਤਾਂ ਬਾਕੀ ਅਹੁਦੇਦਾਰਾਂ ਨੇ ਡੀ.ਸੀ. ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ, ਪੰਜਾਬ ਪੁਲਿਸ ਮੁਰਦਾਬਾਦ ਦੇ ਨਾਅਰੇ ਲਗਾਉਦੇ ਹੋਏ ‘ਭੌਂ ਪ੍ਰਾਪਤੀ ਬਿਲ’ ਨੂੰ ਤੁਰੰਤ ਵਾਪਿਸ ਲੈਣ, ਜਿੰਮੀਦਾਰਾਂ ਦਾ ਬਕਾਇਆ ਭੁਗਤਾਨ ਕਰਨ, ਜਿੰਮੀਦਾਰਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਹਿੰਦ ਦੇ ਕੀਮਤ ਸੂਚਕ ਅੰਕ ਨਾਲ ਜੋੜਨ, ਟ੍ਰਾਸਪੋਰਟਰਾਂ ਦੀ ਢੋਆ-ਢੁਆਈ ਦੇ ਰਹਿ ਚੁੱਕੇ ਭੁਗਤਾਨ ਕਰਨ, ਢਾਈ ਕਿੱਲੇ ਤੋ ਘੱਟ ਮਾਲਿਕ ਜਿੰਮੀਦਾਰਾਂ ਨੂੰ ਪਹਿਲ ਦੇ ਆਧਾਰ ਤੇ ਬਿਜਲੀ ਟਿਊਬਲ ਕੁਨੈਕਸ਼ਨ ਦੇਣ ਦੀ ਜੋਰਦਾਰ ਨਾਅਰੇਬਾਜੀ ਵੀ ਕੀਤੀ ਅਤੇ ਬੈਨਰਾਂ ਉਤੇ ਉਪਰੋਕਤ ਲਿਖੇ ਗਏ ਨਾਅਰਿਆ ਅਤੇ ਮੰਗਾਂ ਸਾਹਿਤ ਹਵਾ ਵਿਚ ਲਹਿਰਾਉਦੇ ਹੋਏ ਜੋਰਦਾਰ ਰੋਸ ਵਿਖਾਵਾ ਕੀਤਾ ਗਿਆ । ਬੁਲਾਰਿਆ ਨੇ ਆਪਣੀਆਂ ਤਕਰੀਰਾਂ ਦੌਰਾਨ ਸੈਟਰ ਦੀ ਮੋਦੀ ਮੁਤੱਸਵੀ ਹਕੂਮਤ ਅਤੇ ਪੰਜਾਬ ਦੀ ਉਹਨਾਂ ਦੀ ਭਾਈਵਾਲ ਬਾਦਲ ਹਕੂਮਤ ਨੂੰ ਅਤੇ ਉਹਨਾਂ ਵੱਲੋਂ ਜਿੰਮੀਦਾਰਾਂ, ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਕੀਤੇ ਜਾ ਰਹੇ ਅਮਲਾਂ ਵਿਰੁੱਧ ਆਵਾਜ ਉਠਾਉਦੇ ਹੋਏ ਪੰਜਾਬ ਦੇ ਨਿਵਾਸੀਆਂ ਨੂੰ ਅਜਿਹੀਆ ਬੇਇਨਸਾਫ਼ੀਆਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਦੇ ਲੋਕ ਪੱਖੀ ਅਤੇ ਇਨਸਾਫ਼ ਪਸੰਦ ਪ੍ਰੋਗਰਾਮਾਂ ਨਾਲ ਜੁੜਨ ਦੀ ਅਪੀਲ ਕੀਤੀ । ਬੁਲਾਰਿਆ ਨੇ ਸ. ਕਰਨਸ਼ੇਰ ਸਿੰਘ ਢਿੱਲੋਂ ਡੀ.ਐਸ.ਪੀ.(ਡੀ) ਫ਼ਤਹਿਗੜ੍ਹ ਸਾਹਿਬ ਵੱਲੋ ਰੋਸ ਧਰਨੇ ਵਿਚ ਸ਼ਾਮਿਲ ਪਾਰਟੀ ਦੇ ਸੀਨੀਅਰ ਅਤੇ ਸਤਿਕਾਰਯੋਗ ਅਹੁਦੇਦਾਰਾਂ ਨੂੰ ਧੱਕਾ-ਮੁੱਕੀ ਕਰਕੇ ਦਸਤਾਰਾਂ ਦੀ ਤੁਹੀਨ ਕਰਨ ਅਤੇ ਭੱਦੀ ਸ਼ਬਦਾਬਲੀ ਨਾਲ ਸੁਬੋਧਿਤ ਹੋਣ ਦਾ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਅਜਿਹੇ ਗੈਰ-ਇਖ਼ਲਾਕੀ ਸ਼ਬਦਾਂ ਦੀ ਵਰਤੋ ਕਰਨ ਵਾਲੀ ਅਫ਼ਸਰਸ਼ਾਹੀ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬਿਲਕੁਲ ਬਰਦਾਸਤ ਨਹੀਂ ਕਰੇਗਾ ਅਤੇ ਨਾ ਹੀ ਉਹਨਾਂ ਨੂੰ ਅਜਿਹੀਆਂ ਗੈਰ-ਇਨਸਾਨੀ ਅਤੇ ਗੈਰ-ਕਾਨੂੰਨੀ ਕਾਰਵਾਈਆਂ ਕਰਨ ਦੀ ਕਤਈ ਇਜ਼ਾਜਤ ਦੇਵੇਗਾ । ਉਹਨਾਂ ਕਿਹਾ ਕਿ ਜਿੰਨੇ ਵੀ ਸਾਡੇ ਪਾਰਟੀ ਪ੍ਰੋਗਰਾਮ ਪੰਜਾਬ ਜਾਂ ਹਿੰਦ ਦੇ ਦੂਸਰੇ ਹਿੱਸਿਆ ਵਿਚ ਹੁੰਦੇ ਹਨ, ਉਹ ਬਿਲਕੁਲ ਅਮਨ-ਚੈਨ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਨੂੰ ਮੁੱਖ ਰੱਖਕੇ ਕੀਤੇ ਜਾਂਦੇ ਹਨ । ਲੇਕਿਨ ਸਮੇ ਦੀਆਂ ਸਰਕਾਰਾਂ ਅਤੇ ਪੁਲਿਸ ਦੀਆਂ ਭੜਕਾਊ ਅਤੇ ਅਪਮਾਨਜ਼ਨਕ ਕਾਰਵਾਈਆਂ ਦੀ ਬਦੌਲਤ ਪੰਜਾਬ ਦੇ ਮਾਹੌਲ ਨੂੰ ਗੰਧਲਾ ਬਣਾਇਆ ਜਾ ਰਿਹਾ ਹੈ ਅਤੇ ਪੰਜਾਬੀਆਂ ਤੇ ਸਿੱਖਾਂ ਉਤੇ ਅਸਹਿ ਤੇ ਅਕਹਿ ਤਸੱਦਦ ਕਰਨ ਵਾਲੀ ਪੁਲਿਸ ਅਫ਼ਸਰਸ਼ਾਹੀ ਨੂੰ ਕਤਈ ਨਹੀਂ ਬਖਸਿਆ ਜਾਵੇਗਾ । ਅੱਜ ਰੋਸ ਧਰਨੇ ਚੱਲਣ ਤੋ ਪਹਿਲੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਕੁਲਦੀਪ ਸਿੰਘ ਪਹਿਲਵਾਨ ਨੂੰ ਸਿਰਪਾਓ ਬਖਸਿਸ ਕਰਦੇ ਹੋਏ ਹਲਕਾ ਫਤਹਿਗੜ੍ਹ ਸਾਹਿਬ ਦਾ ਇੰਨਚਾਰਜ ਥਾਪਿਆ ਗਿਆ । ਸ. ਕੁਲਦੀਪ ਸਿੰਘ ਪਹਿਲਵਾਨ ਨੇ ਆਪਣੀ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਬਚਨ ਕੀਤਾ।
ਅੱਜ ਦੇ ਇਸ ਰੋਸ ਧਰਨੇ ਦੀ ਅਗਵਾਈ ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਸਿੰਗਾਰਾਂ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਵੱਲੋਂ ਕੀਤੀ ਗਈ । ਇਹਨਾਂ ਤੋ ਇਲਾਵਾ ਸ. ਰਣਦੇਵ ਸਿੰਘ ਦੇਬੀ ਯੂਥ ਪ੍ਰਧਾਨ, ਸ. ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਲੱਖਾ ਮਹੇਸ਼ਪੁਰੀਆ, ਕੁਲਦੀਪ ਸਿੰਘ ਪਹਿਲਵਾਨ, ਹਰਭਜਨ ਸਿੰਘ ਕਸ਼ਮੀਰੀ ਜਿ਼ਲ੍ਹਾ ਪ੍ਰਧਾਨ ਪਟਿਆਲਾ, ਸਰੂਪ ਸਿੰਘ ਸੰਧਾ ਪਟਿਆਲਾ, ਕੁਲਦੀਪ ਸਿੰਘ ਭਾਗੋਵਾਲ, ਫੌਜਾ ਸਿੰਘ ਧਨੌਰੀ, ਰਣਜੀਤ ਸਿੰਘ ਸੰਤੋਖਗੜ੍ਹ, ਦੀਦਾਰ ਸਿੰਘ ਰਾਣੋ, ਰਣਜੀਤ ਸਿੰਘ ਸੰਘੇੜਾ ਬਰਨਾਲਾ, ਗੁਰਬਿੰਦਰ ਸਿੰਘ ਜੌਲੀ ਬਟਾਲਾ, ਕਿਰਪਾਲ ਸਿੰਘ ਖਟਰਾਓ, ਸਵਰਨ ਸਿੰਘ ਫਾਟਕ ਮਾਜਰੀ, ਲਖਵੀਰ ਸਿੰਘ ਕੋਟਲਾ, ਗੁਰਮੁੱਖ ਸਿੰਘ ਸਮਸਪੁਰ, ਬਲਵਿੰਦਰ ਸਿੰਘ ਚਰਨਾਥਲ, ਗੁਰਪ੍ਰੀਤ ਸਿੰਘ ਦੁੱਲਵਾ, ਇੰਦਰਜੀਤ ਸਿੰਘ ਬਸੀ ਪਠਾਣਾਂ, ਗੁਰਸ਼ਰਨ ਸਿੰਘ ਬਸੀ ਪਠਾਣਾਂ, ਹਰਚੰਦ ਸਿੰਘ ਘੁੰਮਡਗੜ੍ਹ, ਦਰਬਾਰਾ ਸਿੰਘ ਮੰਡੋਫਲ, ਕੁਲਦੀਪ ਸਿੰਘ ਦੁਭਾਲੀ, ਗੁਰਦੀਪ ਸਿੰਘ ਦੀਪਾ, ਗੁਰਵਿੰਦਰ ਸਿੰਘ, ਪਰਦੀਪ ਸਿੰਘ, ਜਸਵੀਰ ਸਿੰਘ, ਸਤਵਿੰਦਰ ਸਿੰਘ ਮਹਿਮਦਪੁਰ, ਹਰਮਲ ਸਿੰਘ ਘੇਲ, ਗੁਰਪ੍ਰੀਤ ਸਿੰਘ ਪੀਰਜੈਨ, ਚਮਕੌਰ ਸਿੰਘ, ਕੁਲਵੰਤ ਸਿੰਘ ਝਾਮਪੁਰ, ਸੁਖਦੇਵ ਸਿੰਘ ਗਗੜਵਾਲ ਆਦਿ ਸੈਕੜਿਆਂ ਦੀ ਗਿਣਤੀ ਵਿਚ ਅਹੁਦੇਦਾਰ ਤੇ ਵਰਕਰ ਸ਼ਾਮਿਲ ਸਨ ।