ਕੋਲਕਾਤਾ – ਭਾਰਤੀ ਰਾਜਨੇਤਾ ਹਰ ਦਿਨ ਇੱਕ ਦੂਸਰੇ ਦੇ ਖਿਲਾਫ਼ ਇਤਰਾਜ਼ਯੋਗ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ। ਹਾਲ ਹੀ ਵਿੱਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਇੱਕ ਰੈਲੀ ਦੌਰਾਨ ਆਪਣੇ ਤਾਜ਼ਾ ਬਿਆਨ ਵਿੱਚ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਮਖੌਲ ਉਡਾਉਂਦੇ ਹੋਏ ਕਿਹਾ ਕਿ ਮੋਦੀ ਦੇ ਕੋਲ ਤਾਂ ਦਿਮਾਗ ਹੀ ਨਹੀਂ ਹੈ।
ਮੁੱਖਮੰਤਰੀ ਮਮਤਾ ਨੇ ਮੋਦੀ ਦੇ ਮਨ ਦੀ ਬਾਤ ਪ੍ਰੋਗਰਾਮ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ ਕਿ ਮਨ ਦੀ ਬਾਤ, ਪਤਾ ਨਹੀਂ ਹੈ ਕੈਸੀ ਬਾਤ। ਦਿਮਾਗ ਹੀ ਨਹੀਂ ਹੈ ਤਾਂ ਦਿਮਾਗ ਚਲੇਗਾ ਕਿਵੇਂ? ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਦੀ ਲਗਾਤਾਰ ਝੂਠੇ ਭਾਸ਼ਣ ਦੇ ਰਹੇ ਹਨ। ਉਹ ਸੰਪਰਦਾਇਕ ਮਹੌਲ ਨੂੰ ਨਸ਼ਟ ਕਰ ਰਹੇ ਹਨ। ਉਹ ਚਰਚਾਂ ਨੂੰ ਨਸ਼ਟ ਕਰ ਰਹੇ ਹਨ ਅਤੇ ਸੰਪਰਦਾਇਕ ਘਟਨਾਵਾਂ ਨੂੰ ਉਕਸਾ ਰਹੇ ਹਨ।
ਤ੍ਰਿਣਮੂਲ ਦੁਆਰਾ ਲੈਂਡ ਬਿੱਲ ਦੇ ਖਿਲਾਫ਼ ਆਯੋਜਿਤ ਇੱਕ ਰੈਲੀ ਵਿੱਚ ਭਾਸ਼ਣ ਦੌਰਾਨ ਕਿਹਾ ਕਿ ਅਸਾਂ ਹੀ ਸੱਭ ਤੋਂ ਪਹਿਲਾਂ ਭੂਮੀ ਬਿੱਲ ਦਾ ਮੁੱਦਾ ਉਠਾਇਆ ਸੀ। ਅਸੀਂ ਕਿਸੇ ਵੀ ਕਿਸਾਨ ਦੀ ਜਮੀਨ ਲਏ ਜਾਣ ਦੇ ਖਿਲਾਫ਼ ਹਾਂ। ਭੂਮੀ ਮਾਮਲੇ ਵਿੱਚ ਸਾਡਾ ਰਵਈਆ ਪਹਿਲਾਂ ਵਰਗਾ ਹੀ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਦਬਾਅ ਅੱਗੇ ਝੁਕਾਂਗੇ ਨਹੀਂ।