ਫਤਿਹਗੜ੍ਹ ਸਾਹਿਬ ਤੋਂ ਆਪ ਦੇ ਐੱਮ.ਪੀ. ਸ. ਹਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਐੱਨ.ਡੀ.ਏ. ਦੁਆਰਾ ਪਾਸ ਕੀਤਾ ਬਿੱਲ ਭੂਮੀ ਅਧਿਗ੍ਰਹਿਣ ਬਿਲ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਅਤੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਬਾਹਰ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਕਿਹਾ।
ਸ. ਖਾਲਸਾ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਿੱਚ ਯੂ.ਪੀ.ਏ. ਵਾਲਾ ਪਿਛਲਾ ਬਿਲ ਵੀ ਕਿਸਾਨ ਵਿਰੋਧੀ ਸੀ ਪਰ ਐੱਨ.ਡੀ.ਏ. ਦੁਆਰਾ ਲਿਆਂਦਾ ਬਿੱਲ ਲੱਖਾਂ ਕਿਸਾਨਾਂ ਅਤੇ ਕਿਸਾਨੀ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਇਹ ਸ਼ਰੇਆਮ ਧੱਕਾ ਹੈ। ਕਿਸਾਨਾਂ ਦੀ ਲੁੱਟ ਕਰਨ ਲਈ ਬੀ.ਜੇ.ਪੀ ਸਰਕਾਰ ਨੇ ਇਹ ਸਖਤ ਬਿੱਲ ਲਿਆ ਕੇ ਉਸਨੂੰ ਹੋਰ ਖਰਾਬ ਕਰ ਦਿੱਤਾ। ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਭਾਜਪਾ ਗਠਜੋੜ ਨੇ ਵਾਅਦਾ ਕੀਤਾ ਸੀ ਕਿ ਇਹ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ ਪਰ ਸੱਤਾ ਵਿੱਚ ਆਉਣ ਦੇ ਬਾਅਦ ਹੀ ਆਪਣਾ ਅਸਲ ਰੰਗ ਦਿਖਾਉਂਦੇ ਹੋਏ ਕਾਰਪੋਰੇਟ ਪਰਿਵਾਰਾਂ ਦੇ ਅੱਗੇ ਗੋਡੇ ਟੇਕ ਦਿੱਤੇ।
ਇਹ ਬਿੱਲ ਕਿਸਾਨਾਂ ਉੱਤੇ ਅਜਿਹਾ ਕਹਿਰ ਢਾਹੇਗਾ ਅਤੇ ਉਹਨਾਂ ਕੋਲ ਬਚਣ ਦਾ ਕੋਈ ਰਸਤਾ ਹੀ ਨਹੀਂ ਬਚੇਗਾ, ਬਿਨ੍ਹਾਂ ਆਪਣੀਆਂ ਜ਼ਮੀਨਾਂ ਵੱਡੇ-ਵੱਡੇ ਸਰਮਾਏਦਾਰ ਪਰਿਵਾਰਾਂ ਨੂੰ ਵੇਚਣ ਦੇ। ਇਹ ਬਿਲ ਕਿਸਾਨਾਂ ਤੋਂ ਉਹਨਾਂ ਦਾ ਰੁਜ਼ਗਾਰ ਕਮਾਉਣ ਦਾ ਮੌਲਿਕ ਅਧਿਕਾਰ ਖੋਹ ਲਵੇਗਾ।
ਆਮ ਆਦਮੀ ਪਾਰਟੀ ਇਸ ਦਾ ਦੇਸ਼ ਭਰ ਵਿੱਚ ਵਿਰੋਧ ਅਤੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਆਮ ਲੋਕ ਅਤੇ ਸਾਡੇ ਲੱਖਾਂ ਵਲੰਟੀਅਰਜ਼ ਵੱਲੋਂ ਇਸ ਦੀ ਸ਼ੁਰੂਆਤ 22 ਅਪ੍ਰੈਲ ਨੂੰ ਦਿੱਲੀ ਵਿੱਚ ਸੰਸਦ ਦਾ ਘਿਰਾਓ ਕਰਕੇ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਇਸ ਭ੍ਰਿਸ਼ਟ ਸਰਕਾਰ ਨੂੰ ਲੱਖਾਂ ਕਿਸਾਨਾਂ ਦਾ ਹੱਕ ਅਤੇ ਜੀਵਨ ਬਰਬਾਦ ਕਰਨ ਦੀ ਖੁੱਲ੍ਹ ਨਹੀਂ ਦੇਵੇਗੀ, ਜੋ ਦਿਨ-ਰਾਤ ਮਿਹਨਤ ਕਰਕੇ ਸਾਰੇ ਦੇਸ਼ ਦਾ ਅੰਨਦਾਤਾ ਅਖਵਾਉਂਦਾ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਲੁਧਿਆਣਾ ਦੇ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਅਤੇ ਫਤਿਹਗੜ੍ਹ ਸਾਹਿਬ ਦੇ ਕਨਵੀਨਰ ਨਰੇਸ਼ ਵਾਲੀਆ ਨੇ ਭਾਰੀ ਮਾਤਰਾ ਵਿੱਚ ਆਪ ਦੇ ਵਲੰਟੀਅਰਾਂ ਨਾਲ ਮਿਲਕੇ ਹਿੱਸਾ ਲਿਆ।
ਆਮ ਆਦਮੀ ਪਾਰਟੀ ਇਸ ਸਖਤ ਭੂਮੀ ਅਧਿਗ੍ਰਹਿਣ ਬਿੱਲ ਦਾ ਪੁਰਜ਼ੋਰ ਵਿਰੋਧ ਕਰਦੀ ਹੈ
This entry was posted in ਪੰਜਾਬ.