ਖੰਨਾ – ਗੁਲਜ਼ਾਰ ਗਰੁੱਪ ਆਫ਼ ਇਨਸੀਚਿਊਟਸ ਨੂੰ ਭਾਰਤ ਦਾ ਸਰਵੋਤਮ ਇਨੋਵੇਟਿਵ ਇੰਨਜੀਅਰਿੰਗ ਕਾਲਜ ਦਾ ਮਾਣ ਹਾਸਿਲ ਹੋਇਆ ਹੈ । ਇਹ ਖਿਤਾਬ ਭਾਰਤ ਦੇ ਐਚ ਆਰ ਡੀ ਕੇਂਦਰੀ ਮੰਤਰੀ ਡਾ. ਰਾਮ ਸੰਕਰ ਕੇਥਰੀਆਂ ਵਲੋਂ ਦਿੱਲੀ ਵਿਚ ਕਰਵਾਏ ਗਏ ਅੱਠਵੇ ਐਸੋਚੈਮ ਐਜ਼ੂਕੇਸ਼ਨ ਸੁਮਿਟ ਅਤੇ ਨੈਸ਼ਨਲ ਐਵਰਾਡ ਦੇ ਇਕ ਸਮਾਗਮ ਦੌਰਾਨ ਦਿਤਾ ਗਿਆ । ਗੁਲਜ਼ਾਰ ਗਰੁੱਪ ਵਲੋਂ ਇਹ ਖਿਤਾਬ ਐਗਜ਼ਿਕੁਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਹਾਸਿਲ ਕੀਤਾ। ਜ਼ਿਕਰੇ ਖ਼ਾਸ ਹੈ ਕਿ ਭਾਰਤ ਸਰਕਾਰ ਦੇ ਐਚ ਆਰ ਡੀ ਮੰਤਰਾਲੇ ਵਲੋਂ ਸਿੱਖਿਆ ਦੇ ਖੇਤਰ ਵਿਚ ਨਵੀਆਂ ਪੁਲਾਘਾ ਪੱਟਦੇ ਹੋਏ ਕੁਝ ਨਵਾਂ ਕਰਨ ਵਾਲੇ ਦੇਸ਼ ਭਰ ਵਿਚੋਂ ਸਿਰਫ ਇਕੋਂ ਇਕ ਕਾਲਜ ਨੂੰ ਦਿਤਾ ਜਾਂਦਾ ਹੈ। ਗੁਲਜ਼ਾਰ ਗਰੁੱਪ ਆਫ਼ ਇਨਸੀਚਿਊਟ ਨੂੰ ਇਹ ਖਿਤਾਬ ਬੀ ਟੈਕ ਆਟੋਮੇਸ਼ਨ ਅਤੇ ਰੋਬੋਟਿਕਸ ਦੇ ਕੋਰਸ ਸ਼ੁਰੂ ਕਰਨ ਅਤੇ ਕੂਕਾ ਰੋਬਟਿਕਸ ਦੇ ਸਹਿਯੋਗ ਨਾਲ ਦੋ ਕਰੋੜ ਦੀ ਲਾਗਤ ਨਾਲ ਰੋਬਟਿਕਸ ਦੀ ਲੈਬ ਤਿਆਰ ਕਰਨ ਲਈ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀ ਟੈਕ ਦਾ ਇਹ ਕੋਰਸ ਸ਼ੁਰੂ ਕਰਨ ਵਾਲਾ ਗੁਲਜ਼ਾਰ ਕਾਲਜ ਸਮੁੱਚੇ ਭਾਰਤ ਵਿਚ ਪੰਜਵਾ ਕਾਲਜ ਹੈ ਜਦ ਕਿ ਉ¤ਤਰੀ ਭਾਰਤ ਵਿਚ ਗੁਲਜ਼ਾਰ ਕਾਲਜ ਕੋਲ ਹੀ ਇਹ ਕੋਰਸ ਮੋਜ਼ੂਦ ਹੈ।
ਇਸ ਮੌਕੇ ਤੇ ਇਸ ਖਿਤਾਬ ਨੂੰ ਹਾਸਿਲ ਕਰਨ ਤੋਂ ਬਾਅਦ ਹਾਜਿਰ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਗਰੁ¤ਪ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਗੁਲਜ਼ਾਰ ਗਰੁ¤ਪ ਦਾ ਪਹਿਲਾਂ ਟੀਚਾ ਵਿਦਿਆਰਥੀਆਂ ਦਾ ਸਰਵੋਤਮ ਵਿਕਾਸ ਕਰਨਾ ਰਿਹਾ ਹੈ ਅਤੇ ਇਹ ਉਪਾਧੀ ਉਸੇ ਮਿਹਨਤ ਦਾ ਫਲ ਹੈ। ਉਨਾਂ ਕਿਹਾ ਕਿ ਗੁਲਜ਼ਾਰ ਗਰੁ¤ਪ ਵਿਦਿਆਰਥੀਆਂ ਨੂੰ ਮਿਆਰੀ ਸਿ¤ਖਿਆਂ ਦੇਣ ਦੇ ਨਾਲ ਨਾਲ ਉਨਾਂ ਨੂੰ ਵਧੀਆਂ ਨਾਗਰਿਕ ਬਣਾਉਣ ਅਤੇ ਉਨਾਂ ਨੂੰ ਵਿਸ਼ਵ ਪ¤ਧਰ ਦੇ ਹਰ ਤਰਾਂ ਦੇ ਮੁਕਾਬਲਿਆਂ ਲਈ ਵੀ ਹਰ ਤਰਾਂ ਨਾਲ ਤਿਆਰ ਕਰਦਾ ਹੈ ।
ਇਸ ਦੇ ਨਾਲ ਹੀ ਗਰੁ¤ਪ ਦੇ ਐਗਜ਼ਿਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸ ਇਨਾਮ ਨੂੰ ਹਾਸਿਲ ਕਰਦੇ ਹੋਏ ਕਿਹਾ ਕਿ ਐਚ ਆਰ ਡੀ ਮੰਤਰਾਲੇ ਵਲੋਂ ਗੁਲਜ਼ਾਰ ਗਰੁੱਪ ਨੂੰ ਇਸ ਇਨਾਮ ਨਾਲ ਨਿਵਾਜਣ ਨਾਲ ਕਾਲਜ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮਾਣ ਹਾਸਿਲ ਹੋ ਰਿਹਾ ਹੈ। ਉਨਾਂ ਅ¤ਗੇ ਕਿਹਾ ਕਿ ਗੁਲਜ਼ਾਰ ਗਰੁ¤ਪ ਭਵਿਖ ‘ਚ ਨਾ ਸਿਰਫ਼ ਇਸ ਮਿਆਰ ਨੂੰ ਕਾਇਮ ਰ¤ਖੇਗਾ ਬਲਕਿ ਸਮੁ¤ਚੀ ਦੁਨੀਆ ਲਈ ਵੀ ਸਰਵੋਤਮ ਸਿ¤ਖਿਆ ਦੇਣ ਵਾਲੇ ਸਿੱਖਿਅਕ ਅਦਾਰੇ ਵਜੋਂ ਇਕ ਮਿਸਾਲ ਬਣਨ ਦੇ ਉਪਰਾਲੇ ਜਾਰੀ ਰ¤ਖੇਗਾ ।