ਮਲੇਸ਼ੀਆ ਦਾ ਇਕ ਰੈਸਟੋਰੈਂਟ ਖੂਬ ਬਿਜ਼ਨਸ ਕਰ ਰਿਹਾ ਸੀ। ਇਸ ਵਿਚ ਰਾਜ ਵਾਲੀ ਗੱਲ ਇਹ ਸੀ ਕਿ ਮੀਨੂੰ ਵਿਚ ਮਜ਼ੇਦਾਰ ਖਾਣਿਆਂ ਤੋਂ ਇਲਾਵਾ ਚੀਨੀ ਮਹਿਲਾਵਾਂ ਪਰੋਸੇ ਜਾਣ ਦਾ ਵੀ ਜਿਕਰ ਸੀ।
ਇਹ ਰੈਸਟੋਰੈਂਟ ਪੂਚੋਂਗ ਉਤਾਮਾ ਇੰਡਸਟਰੀਅਲ ਪਾਰਕ ਵਿਚ ਹੈ। ਪੁਲਿਸ ਨੂੰ ਇਸ ਰੈਸਟੋਰੈਂਟ ਵਿਚ ਵਧਦੀ ਭੀੜ ਵੇਖ ਕੇ ਸ਼ਕ ਹੋਇਆ। ਪੁਲਿਸ ਟੀਮ ਨੇ ਇਸਦੀ ਨਿਗਰਾਨੀ ਸ਼ੁਰੂ ਕਰ ਦਿਤੀ। ਪੁਲਿਸ ਟੀਮ ਨੇ ਵੇਖਿਆ ਕਿ ਇਥੇ ਰਾਤ ਭਰ ਗਾਹਕ ਆ-ਜਾ ਰਹੇ ਹਨ। ਕਈ ਦਿਨਾਂ ਦੀ ਨਿਗਰਾਨੀ ਤੋਂ ਬਾਅਦ ਇਕ ਦਿਨ ਪੁਲਿਸ ਨੇ ਰਾਤ ਪੌਣੇ ਗਿਆਰਾਂ ਵਜੇ ਛਾਪਾ ਮਾਰਿਆ। ਇਕ ਦਲਾਲ 10 ਚੀਨੀ ਮਹਿਲਾਵਾਂ ਨਾਲ ਫੜਿਆ ਗਿਆ। ਇਹ ਔਰਤਾਂ ਸੋਸ਼ਲ ਵਿਜਿ਼ਟ ਪਾਸ ਤੇ ਚੀਨ ਤੋਂ ਆੳਂੁਦੀਆਂ ਸਨ। ਇਹ ਔਰਤਾਂ ਇੰਮੀਗਰਾਂਟ ਵਿਭਾਗ ਨੂੰ ਵੀ ਸੌਂਪੀਆਂ ਜਾ ਸਕਦੀਆਂ ਹਨ। ਅਸਲ ਵਿਚ ਧੰਦਾ ਕਰਵਾਉਣ ਵਾਲੇ ਪਿੱਛਲੇ ਕੁਝ ਸਮੇਂ ਤੋਂ ਪੁਲਿਸ ਦੇ ਛਾਪਿਆਂ ਤੋਂ ਤੰਗ ਆ ਗਏ ਸਨ। ਉਨ੍ਹਾਂ ਨੇ ਰੈਸਟੋਰੈਂਟ ਦੀ ਆੜ ਵਿਚ ਆਪਣਾ ਧੰਦਾ ਚਲਾਉਣ ਦੀ ਯੋਜਨਾ ਬਣਾਈ। ਪਰ ਉਨ੍ਹਾਂ ਦਾ ਜਿਆਦਾ ਸਪੀਡ ਨਾਲ ਵਧਿਆ ਬਿਜ਼ਨਸ ਹੀ ਉਨ੍ਹਾਂ ਲਈ ਮੁਸੀਬਤ ਦਾ ਕਾਰਣ ਬਣਿਆ।