ਦੋਹਾ – ਯਮਨ ਦੇ ਸਾਬਕਾ ਰਾਸ਼ਟਰਪਤੀ ਅਲੀ ਅਬਦੁੱਲਾ ਸਲੇਹ ਨੇ ਕਿਹਾ ਹੈ ਕਿ ਯਮਨ ਵਿੱਚ ਜੋ ਹਿੰਸਾਤਮਕ ਸੰਘਰਸ਼ ਚੱਲ ਰਿਹਾ ਹੈ। ਉਸ ਨੂੰ ਸਮਾਪਤ ਕਰਨ ਲਈ ਰਾਜਨੀਤਕ ਪੱਧਰ ਤੇ ਗੱਲਬਾਤ ਹੋਣੀ ਚਾਹੀਦੀ ਹੈ। ਸੱਭ ਰਾਜਨੀਤਕ ਦਲ ਮਿਲ ਬੈਠ ਕੇ ਹੀ ਇਸ ਨੂੰ ਹਲ ਕਰ ਸਕਦੇ ਹਨ।
ਸਾਬਕਾ ਰਾਸ਼ਟਰਪਤੀ ਸਲੇਹ ਨੇ ਕਿਹਾ ਹੈ ਕਿ ਯਮਨ ਦੇ ਸਾਰੇ ਸੂਬਿਆਂ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਇਸ ਹਿੰਸਕ ਸੰਘਰਸ਼ ਨੂੰ ਖਤਮ ਕਰਨ ਲਈ ਗੱਲਬਾਤ ਦੇ ਰਸਤੇ ਨੂੰ ਅਪਨਾਉਣ। 33 ਸਾਲ ਤੱਕ ਯਮਨ ਦੇ ਰਾਸ਼ਟਰਪਤੀ ਰਹੇ ਅਬਦੁੱਲਾ ਸਲੇਹ ਦੀ ਸੈਨਾ ਵੀ ਮੌਜੂਦਾ ਰਾਸ਼ਟਰਪਤੀ ਅਬਦ ਰਬੂ ਮੰਸੋਰ ਹਦੀ ਦੇ ਸਮਰਥਕਾਂ ਦੇ ਖਿਲਾਫ਼ ਜਾਰੀ ਅੰਦੋਲਨ ਵਿੱਚ ਸ਼ਾਮਿਲ ਹੈ।
ਹਾਲ ਹੀ ਵਿੱਚ ਅਰਬ ਦੀ ਅਗਵਾਈ ਵਿੱਚ ਗਠਬੰਧਨ ਸੈਨਾਵਾਂ ਨੇ ਯਮਨ ਵਿੱਚ ਇੱਕ ਮਹੀਨੇ ਤੋਂ ਜਾਰੀ ਹਵਾਈ ਹਮਲਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਸਾਊਦੀ ਅਰਬ ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਜੇ ਜਰੂਰਤ ਪਈ ਤਾਂ ਵਿਦਰੋਹੀਆਂ ਦੇ ਖਿਲਾਫ਼ ਫਿਰ ਤੋਂ ਕਾਰਵਾਈ ਕੀਤੀ ਜਾ ਸਕਦੀ ਹੈ।