ਫ਼ਤਹਿਗੜ੍ਹ ਸਾਹਿਬ – ਹਿੰਦੂਸਤਾਨ ਫ਼ੌਜ ਦੇ ਲੈਫਟੀਨੈਟ ਜਰਨਲ ਸ੍ਰੀ ਦਲਬੀਰ ਸਿੰਘ ਸੁਹਾਗ ਦੀ ਅਗਵਾਈ ਵਿਚ ਦਿੱਲੀ ਵਿਖੇ ਹੋਣ ਵਾਲੀ ਭਾਰਤੀ ਫ਼ੌਜ ਦੇ ਜਰਨੈਲਾਂ ਦੀ ਮੀਟਿੰਗ ਵਿਚ ਸਿੱਖ ਮਸਲਿਆ, ਸਿੱਖ ਕੌਮ ਨਾਲ ਹੋਈਆਂ ਵਧੀਕੀਆਂ, ਸਿੱਖ ਸ਼ਹੀਦਾਂ ਪ੍ਰਤੀ ਸਰਕਾਰ ਦੀ ਮਾੜੀ ਪਹੁੰਚ ਅਤੇ ਜੂਨ 1984 ਵਿਚ ਹੋਈ ਨਸ਼ਲਕੁਸੀ ਬਾਰੇ ਵੀ ਵਿਚਾਰਾਂ ਹੋਣੀਆਂ ਚਾਹੀਦੀਆਂ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੈਫਟੀਨੈਟ ਜਰਨਲ ਸ੍ਰੀ ਸੁਹਾਗ ਨੂੰ ਅਪੀਲ ਕਰਦਿਆ ਮੰਗ ਕੀਤੀ ਹੈ ਕਿ ਜੂਨ 1984 ਵਿਚ ਭਾਰਤੀ ਹਕੂਮਤ ਦੀ ਸੁਪਰੀਮੋ ਇੰਦਰਾਂ ਗਾਂਧੀ ਨੇ ਸ੍ਰੀ ਅਟਲ ਬਿਹਾਰੀ ਵਾਜਪਾਈ, ਸ੍ਰੀ ਲਾਲ ਕ੍ਰਿਸ਼ਨ ਅਡਵਾਨੀ, ਸੀ.ਪੀ.ਆਈ, ਸੀ.ਪੀ.ਐਮ. ਆਦਿ ਮੁਤੱਸਵੀ ਪਾਰਟੀਆਂ ਦੇ ਹੁਕਮਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਫ਼ੌਜਾ ਚਾੜ੍ਹਕੇ, ਇਸ ਘਿਣੋਨੇ ਅਪਰਾਧ ਨੂੰ ਕਰਨ ਲਈ ਬਰਤਾਨੀਆ ਅਤੇ ਸੋਵੀਅਤ ਰੂਸ ਤੋ ਇਮਦਾਦ ਲੈਕੇ ਸਿੱਖਾਂ ਦੇ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਮੌਕੇ 20 ਹਜ਼ਾਰ ਤੋ ਜਿਆਦਾ ਜੋ ਸਿੱਖ ਸਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ, ਉਹਨਾਂ ਉਪਰ ਤੋਪਾ, ਟੈਕਾਂ ਅਤੇ ਗੋਲੀਆਂ ਨਾਲ ਹਮਲਾ ਕਰਕੇ, ਬਜ਼ੁਰਗਾਂ, ਬੀਬੀਆਂ, ਬੱਚਿਆਂ ਅਤੇ ਨੌਜ਼ਵਾਨਾਂ ਦੀ ਨਸ਼ਲਕੁਸੀ ਕੀਤੀ ਗਈ । ਇਸ ਤੋ ਇਲਾਵਾ ਭਾਰਤੀ ਫੌ਼ਜ ਨੇ ਸ੍ਰੀ ਦਰਬਾਰ ਸਾਹਿਬ ਦਾ ਤੋਸਾਖਾਨਾ ਵੀ ਲੁੱਟ ਲਿਆ, ਸਿੱਖ ਰੈਫਰੈਸ ਲਾਇਬਰੇਰੀ ਨੂੰ ਲੁੱਟਿਆ ਵੀ ਅਤੇ ਤਬਾਹ ਵੀ ਕੀਤਾ । ਇਸ ਸਮੇਂ ਮੋਰਚੇ ਦੀ ਅਗਵਾਈ ਕਰ ਰਹੇ ਸਿੱਖ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਆਦਿ ਅਨੇਕਾ ਸਿੱਖ ਜਿਹੜੇ ਹਿੰਦੂ ਫ਼ੌਜ ਦਾ ਸਾਹਮਣਾ ਕਰ ਰਹੇ ਸਨ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ।
ਸ. ਮਾਨ ਨੇ ਅੱਗੇ ਕਿਹਾ ਕਿ ਇਸ ਹਮਲੇ ਦੌਰਾਨ ਸਿੱਖ ਕੌਮ ਨੂੰ ਅਜੇ ਤੱਕ ਇਹ ਜਾਣਕਾਰੀ ਨਹੀਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਹਨਾਂ ਦੇ ਸਾਥੀਆਂ ਦੀਆਂ ਮ੍ਰਿਤਕ ਦੇਹਾਂ ਦਾ ਕਿਥੇ ਸੰਸਕਾਰ ਕੀਤਾ ਗਿਆ, ਕਿਥੇ ਫੁੱਲ ਚੁੱਕੇ ਗਏ ਅਤੇ ਭੋਗ ਕਦੋ ਅਤੇ ਕਿਥੇ ਪਾਏ ਗਏ ? ਇਸ ਤੋ ਅੱਗੇ ਆਪ੍ਰੇਸ਼ਨ ਬਲਿਊ ਸਟਾਰ ਦਾ ਬਦਲਾ ਲੈਦਿਆਂ ਇੰਦਰਾਂ ਗਾਂਧੀ ਨੂੰ ਕਤਲ ਕਰਨ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਜੋ ਜ਼ਾਲਮ ਹਕੂਮਤ ਨੇ ਮੌਕੇ ਤੇ ਹੀ ਸ਼ਹੀਦ ਕਰ ਦਿੱਤੇ ਸਨ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਜਿਨ੍ਹਾਂ ਨੂੰ ਫ਼ਾਂਸੀ ਉਤੇ ਲਟਕਾ ਦਿੱਤਾ ਗਿਆ ਸੀ, ਇਸੇ ਤਰ੍ਹਾਂ ਜਰਨਲ ਵੈਦਿਆ ਨੂੰ ਉਸਦੀ ਕੀਤੀ ਦਾ ਫ਼ਲ ਦਿੰਦਿਆਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਬਾਰੇ ਵੀ ਸਿੱਖ ਕੌਮ ਨੂੰ ਅੱਜ ਤੱਕ ਹਿੰਦ ਹਕੂਮਤ ਨੇ ਇਹ ਦੱਸਣ ਦੀ ਕੋਸਿ਼ਸ਼ ਨਹੀਂ ਕੀਤੀ ਕਿ ਉਹਨਾਂ ਦੇ ਮ੍ਰਿਤਕ ਸਰੀਰਾਂ ਦਾ ਕਿਥੇ ਸੰਸਕਾਰ ਕੀਤਾ ਗਿਆ, ਕਿਥੇ ਫੁੱਲ ਚੁੱਕੇ ਗਏ ਅਤੇ ਕਿਥੇ ਅਤੇ ਕਦੋ ਉਹਨਾਂ ਦੇ ਭੋਗ ਪਾਏ ਗਏ ? ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਟੀ.ਆਈ. ਐਕਟ ਤਹਿਤ ਇਹ ਸਾਰੀ ਜਾਣਕਾਰੀ ਮੰਗਣ ਦੀ ਕੋਸਿ਼ਸ਼ ਕੀਤੀ, ਪਰ ਅੱਜ ਤੱਕ ਸੈਟਰ ਸਰਕਾਰ ਦੇ ਅਧੀਨ ਚੱਲ ਰਹੇ ਆਰ.ਟੀ.ਆਈ. ਐਕਟ ਦੇ ਅਧੀਨ ਸਾਨੂੰ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਹੋ ਸਕੀ । ਆਪਣੇ-ਆਪ ਨੂੰ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਨੇ ਵੀ ਸਾਡਾ ਇਸ ਮਸਲੇ ਤੇ ਸਾਥ ਨਹੀਂ ਦਿੱਤਾ ।
ਸ. ਮਾਨ ਨੇ ਫ਼ੌਜ ਦੇ ਮੁੱਖੀ ਨੂੰ ਸੁਬੋਧਨ ਹੁੰਦਿਆ ਕਿਹਾ ਕਿ ਸਿੱਖ ਕੌਮ ਨੂੰ ਉਮੀਦ ਹੈ ਕਿ ਤੁਸੀਂ ਇਸ ਹੋਣ ਵਾਲੀ ਜਰਨੈਲਾਂ ਦੀ ਮੀਟਿੰਗ ਵਿਚ ਸਿੱਖ ਕੌਮ ਦੇ ਮਸਲਿਆ ਤੇ ਸਮੱਸਿਆਵਾਂ ਨੂੰ ਉਠਾਵੋਗੇ ਅਤੇ ਆਪਣੇ-ਆਪ ਨੂੰ ਜ਼ਮਹੂਰੀਅਤ ਸਰਕਾਰ ਅਖਵਾਉਣ ਵਾਲੀ ਮੋਦੀ ਹਕੂਮਤ ਤੇ ਦਬਾਅ ਪਾ ਕੇ ਸਿੱਖਾਂ ਵਿਚ ਵੱਧ ਰਹੀ ਬੇਚੈਨੀ ਅਤੇ ਬੇਗਾਨਗੀ ਨੂੰ ਧਿਆਨ ਵਿਚ ਰੱਖਦਿਆ ਸਿੱਖ ਕੌਮ ਦੀ ਕੌਮੀ ਪੀੜ੍ਹਾਂ ਨੂੰ ਹੱਲ ਕਰਨ ਵਿਚ ਆਪਣਾ ਬਣਦਾ ਯੋਗਦਾਨ ਪਾਵੋਗੇ ।