ਲੁਧਿਆਣਾ: – ਅੰਤਰ ਰਾਸ਼ਟਰੀ ਪ੍ਰਸਿ¤ਧੀ ਪ੍ਰਾਪਤ ਭੰਗੜਾ ਕਲਾਕਾਰ ਅਤੇ ਪੰਜਾਬੀ ਗੀਤਕਾਰ ਗਿ¤ਲ ਸੁਰਜੀਤ ਨੇ ਅਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਫੇਰੀ ਦੌਰਾਨ ਕਿਹਾ ਹੈ ਕਿ ਪੰਜਾਬੀ ਲੋਕ ਨਾਚਾਂ ਦਾ ਸਰੂਪ ਵਿਗਾੜਨ ਵਿਚ ਅਸੀਂ ਖੁਦ ਹੀ ਜਿੰਮੇਂਵਾਰ ਹਾਂ ਕਿਉਂਕਿ ਰਵਾਇਤੀ ਗੁਰੂ ਸ਼ਿਸ਼ ਪਰੰਪਰਾ ਦੀ ਥਾਂ ਅਸੀਂ ਤੁਰੰਤ ਨਤੀਜਾ ਭਾਲਦੇ ਹਾਂ ਅਤੇ ਸੰਚਾਰ ਮਾਧਿਅਮਾਂ ਦੀ ਭਜ ਦੌੜ ਅਤੇ ਸਸਤੀ ਸ਼ੋਹਰਤ ਹਾਸਿਲ ਹੋ ਜਾਣ ਕਾਰਨ ਬਹੁਤ ਕੁਝ ਕਚਾ ਪਿਲਾ ਲੋਕ ਨਾਚਾਂ ਦੇ ਨਾਂ ਤੇ ਪੰਜਾਬੀ ਦਰਸ਼ਕਾਂ ਨੂੰ ਪਰੋਸਿਆ ਜਾ ਰਿਹਾ ਹੈ। ਇਸ ਕੰਮ ਵਿ¤ਚ ਸਾਡੇ ਢੋਲੀ ਭਰਾ ਸਭ ਤੋਂ ਵ¤ਧ ਨੁਕਸਾਨ ਕਰ ਰਹੇ ਹਨ ਕਿਉਂਕਿ ਉਹ ਆਪਣੇ ਰਵਾਇਤੀ ਅੰਦਾਜ਼ ਅਤੇ ਤਾਲਾਂ ਦੀ ਥਾਂ ਵਪਾਰਕ ਬਿਰਤੀ ਦੇ ਗੁਲਾਮ ਹੋ ਕੇ ਢੋਲ ਦੀ ਸਹੀ ਮਿਠਾਸ ਵ¤ਲ ਵੀ ਪਿ¤ਠ ਕਰ ਰਹੇ ਹਨ। ਉਨ੍ਹਾਂ ਆਖਿਆ ਸ਼ੋਰ ਅਤੇ ਸੰਗੀਤ ਵਿਚਕਾਰ ਲਕੀਰ ਪਛਾਨਣ ਵਾਲੇ ਇਸ ਵੇਲੇ ਚੁ¤ਪ ਬੈਠੇ ਹਨ ਅਤੇ ਇਸ ਚੁ¤ਪ ਦਾ ਹੀ ਬਹੁਤੇ ਲੋਕ ਫਾਇਦਾ ਉਠਾ ਰਹੇ ਹਨ। ਉਨ੍ਹਾਂ ਆਖਿਆ ਕਿ ਵ¤ਖ–ਵ¤ਖ ਤਰ੍ਹਾਂ ਦੀ ਖ¤ਲਾਂ ਨਾਲ ਮੜਿਆ ਢੋਲ ਸਾਡੇ ਕੰਨਾਂ ਵਿ¤ਚ ਲਗਾਤਾਰ ਮਿਠਾਸ ਘੋਲਦਾ ਸੀ ਪਰ ਅਜ ਬਹੁਤੇ ਢੋਲ ਸਾਡੀ ਸੰਵੇਦਨਾ ਤੇ ਲਾਠੀਚਾਰਜ ਕਰਦੇ ਮਹਿਸੂਸ ਹੁੰਦੇ ਹਨ।
ਉਨ੍ਹਾਂ ਆਖਿਆ ਕਿ ਨਵੀਂ ਪੀੜ੍ਹੀ ਨੂੰ ਲੋਕ ਨਾਚਾਂ ਦੇ ਸਹੀ ਸਰੂਪ ਤੋਂ ਵਾਕਿਫ ਕਰਵਾਉਣ ਲਈ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਪੁਰਾਣੇ ਭੰਗੜਾ ਗਿਧਾ, ਸੰਮੀ, ਝੁੰਮਰ, ਮਲਵਈ ਗਿਧਾ ਅਤੇ ਹੋਰ ਸਥਾਨਿਕ ਰੰਗਣ ਵਾਲੇ ਨਾਚਾਂ ਦੇ ਮਾਹਿਰ ਵਖ–ਵਖ ਵਰਕਸ਼ਾਪਾਂ ਲਾ ਕੇ ਸਿਖਲਾਈ ਪ੍ਰਬੰਧ ਕਰਨੇ ਚਾਹੀਦੇ ਹਨ । ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸ਼ਲਾਘਾ ਕੀਤੀ ਜਿਸ ਨੇ ਮਾਸਟਰ ਹਰਭਜਨ ਸਿੰਘ ਗੁਰਦਾਸਪੁਰ ਅਤੇ ਕਈ ਹੋਰ ਮਾਹਿਰਾਂ ਦੀ ਸੇਵਾਵਾਂ ਲੈ ਕੇ ਇਥੇ ਵਰਕਸ਼ਾਪਾਂ ਦੀ ਰਵਾਇਤ ਕਾਇਮ ਰਖੀ । ਉਨ੍ਹਾਂ ਆਖਿਆ ਕਿ ਉਹ ਆਪਣੀਆਂ ਸੇਵਾਵਾਂ ਹਰ ਸੰਸਥਾ ਨੂੰ ਦੇਣ ਵਾਸਤੇ ਤਿਆਰ ਹਨ ਜੇਕਰ ਉਹ ਸੰਸਥਾ ਨੌਜਵਾਨਾਂ ਨੂੰ ਸਹੀ ਅੰਦਾਜ਼ ਦੇ ਲੋਕ ਨਾਚਾਂ ਨਾਲ ਜੋੜਨ ਲਈ ਖੁਦ ਗੰਭੀਰ ਹੋਵੇ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਗਿ¤ਲ ਸੁਰਜੀਤ ਨਾਲ ਵਿਚਾਰ ਵਟਾਂਦਰੇ ਦੌਰਾਨ ਕਿਹਾ ਕਿ ਉਹ ਨੇੜ ਭਵਿਖ ਵਿਚ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਲੋਂ ਦਖਣੀ ਏਸ਼ੀਆ ਵਿਚ ਅਮਨ ਚੈਨ ਵਿਸ਼ੇ ਤੇ ਇਕ ਕੌਮਾਂਤਰੀ ਗੋਸ਼ਟੀ ਦਾ ਪ੍ਰਬੰਧ ਕਰ ਰਹੇ ਹਨ । ਇਸ ਗੋਸ਼ਟੀ ਦੌਰਾਨ ਸਮੂਹ ਪੰਜਾਬੀਆਂ ਨੂੰ ਸਹੀ ਅੰਦਾਜ਼ ਵਾਲੇ ਲੋਕ ਨਾਚਾਂ ਅਤੇ ਲੋਕ ਗੀਤਾਂ ਤੋਂ ਵਾਕਿਫ ਕਰਵਾਉਣ ਲਈ ਜੇਕਰ ਉਹ ਸਾਡੀ ਸਹਾਇਤਾ ਕਰਨ ਤਾਂ ਅਸੀਂ ਸੁਆਗਤ ਕਰਾਂਗੇ।