ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਟਸ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਮੁਕਾਬਲਿਆਂ ਲਈ ਤਿਆਰ ਕਰਨ ਦੇ ਮੰਤਵ ਨਾਲ ਦੁਨੀਆਂ ਭਰ ਵਿਚ ਨੈਟਵਰਕਿੰਗ ਲੀਡਰ ਵਜੋਂ ਜਾਣੀ ਜਾਂਦੀ ਡੀ ਲਿੰਕ ਕੰਪਨੀ ਨਾਲ ਕਰਾਰ ਕੀਤਾ ਹੈ। ਇਸ ਕਰਾਰ ਅਨੁਸਾਰ ਡੀ ਲਿੰਕ ਕੰਪਨੀ ਪੰਜਾਬ ਵਿਚ ਆਪਣਾ ਪਹਿਲਾਂ ਨੈ¤ਟਵਰਕਿੰਗ ਸੈਂਟਰ ਖ਼ੋਲ ਰਹੀ ਹੈ ਜੋ ਕਿ ਗੁਲਜ਼ਾਰ ਗਰੁੱਪ ਦੇ ਵਿਦਿਆਰਥੀਆਂ ਨੂੰ ਨੈਟਵਰਕਿੰਗ ਦੀ ਟਰੇਨਿੰਗ ਦੇਵੇਗੀ । ਜ਼ਿਕਰਯੋਗ ਹੈ ਕਿ ਡੀ ਲਿੰਕ ਕੰਪਨੀ ਨੈਟਵਰਕਿੰਗ ਦੀ ਆਧੁਨਿਕ ਤਕਨੀਕਾਂ ਦੇ ਜਨਮਦਾਤਾ ਵਜੋਂ ਜਾਣੀ ਜਾਂਦੀ ਹੈ। ਗੁਲਜ਼ਾਰ ਗਰੁੱਪ ਨਾਲ ਹੋਏ ਕਰਾਰ ਅਨੁਸਾਰ ਡੀ ਲਿੰਕ ਕੰਪਨੀ ਵੱਲੋਂ ਇਲਕਟਰੋਨਿਕ ਕਮਿਊਨੀਕੇਸ਼ਨ ਅਤੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਨੂੰ ਨੈਟਵਰਕਿੰਗ ਦੀ ਟਰੇਨਿੰਗ ਦਿਤੀ ਜਾਵੇਗੀ। ਇਸ ਦੇ ਨਾਲ ਹੀ ਇਸ ਟਰੇਨਿੰਗ ਲਈ ਇਕ ਸੈਟੀਫੀਕੇਟ ਵੀ ਦਿਤਾ ਜਾਵੇਗਾ ਜੋ ਭਵਿਖ ਵਿਚ ਵਿਦਿਆਰਥੀਆਂ ਦੀਆਂ ਉਪਲਬਧੀਆਂ ਦਾ ਇਕ ਹਿੱਸਾ ਹੋਵੇਗਾ।
ਇਸ ਸਬੰਧੀ ਗੁਲਜ਼ਾਰ ਗਰੁੱਪ ਦੇ ਐਕਜ਼ਿਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਅੱਜ ਨੈਟਵਰਕਿੰਗ ਦੀ ਦੁਨੀਆਂ ਵਿਚ ਵਿਸ਼ਵ ਪੱਧਰ ਤੇ ਵੱਡੇ ਬਦਲਾਓ ਆ ਰਹੇ ਹਨ । ਜਿਸ ਦੇ ਚੱਲਦਿਆਂ ਅੱਜ ਹਰ ਵਿਦਿਆਰਥੀ ਨੂੰ ਵਿਸ਼ਵ ਪੱਧਰ ਤੇ ਮੁਕਾਬਲਿਆਂ ਲਈ ਤਿਆਰ ਹੋਣ ਲਈ ਇਨ੍ਹਾਂ ਬਦਲਾਵਾਂ ਦੀ ਜਾਣਕਾਰੀ ਜ਼ਰੂਰੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਡੀ ਲਿੰਕ ਕੰਪਨੀ ਨਾਲ ਇਹ ਕਰਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਲਜ਼ਾਰ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਸਿੱਖਿਆਂ ਦੇਣ ਲਈ ਪੂਰੀ ਤਰਾਂ ਤਿਆਰ ਰਹਿੰਦਾ ਹੈ ਅਤੇ ਇਹ ਉਪਰਾਲਾ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਤੇ ਅੰਕਿਤ ਬਾਂਸਲ ਐਚ ੳ ਡੀ ਕੰਪਿਊਟਰ ਸਾਇੰਸ ਅਤੇ ਕੋਰਡੀਨੇਟਰ ਡੀ ਲਿੰਕ ਵੀ ਹਾਜ਼ਰ ਸਨ ।