ਨਿਊਯਾਰਕ – ਪਾਕਿਸਤਾਨ ਨੇ ਆਪਣੇ ਨਾਗਰਿਕਾਂ ਦੇ ਲਈ ਪਾਣੀ ਅਤੇ ਸਾਫ਼ ਸੁਥਰਾ ਮਾਹੌਲ ਮੁਹਈਆ ਕਰਵਾਉਣ ਦੇ ਮਾਮਲੇ ਵਿੱਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ਦੇ ਗਲੋਬਲ ਪਬਲਿਕ ਹੈਲਥ ਦੇ ਚੈਪਲ ਹਿਲਸ ਗਿਲਿੰਗ ਸਕੂਲ ਸਥਿਤ ਯੂਨੀਵਰਿਸਟੀ ਆਫ਼ ਨਾਰਥ ਕੈਰੋਲੀਨਾ ਦੇ ‘ਦਾ ਵਾਟਰ ਇੰਸਟੀਚਿਊਟ’ ਦੁਆਰਾ ਤਿਆਰ ਸੂਚਅੰਕ ਵਿੱਚ ਪਾਕਿਸਤਾਨ ਪੰਜਵੇਂ ਨੰਬਰ ਤੇ ਹੈ, ਜਦੋਂ ਕਿ ਭਾਰਤ ਨੂੰ 92ਵਾਂ ਸਥਾਨ ਦਿੱਤਾ ਗਿਆ ਹੈ।
ਇਸ ਸੂਚਅੰਕ ਵਿੱਚ ਸੱਭ ਤੋਂ ਉਪਰ ਸਥਾਨ ਪ੍ਰਾਪਤ ਕਰਨ ਵਾਲੇ ਉਹ ਦੇਸ਼ ਹਨ, ਜਿੰਨ੍ਹਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਦੂਸਰੇ ਦੇਸ਼ਾਂ ਦੀ ਤੁਲਣਾ ਵਿੱਚ ਜਿਆਦਾ ਸੁਧਾਰ ਕੀਤਾ ਹੈ। ਹੇਠਲੇ ਪੱਧਰ ਤੇ ਰਹਿਣ ਵਾਲੇ ਉਹ ਦੇਸ਼ ਹਨ, ਜਿੱਥੇ ਦੂਸਰੇ ਦੇਸ਼ਾਂ ਦੀ ਤੁਲਣਾ ਵਿੱਚ ਸੁਧਾਰ ਵਿੱਚ ਠਹਿਰਾ ਜਾਂ ਗਿਰਾਵਟ ਆਈ ਹੈ। ਕਿਸੇ ਵੀ ਦੇਸ਼ ਵਿੱਚ ਲੋਕਾਂ ਦੇ ਲਈ ਪਾਣੀ ਅਤੇ ਸਾਫ਼ ਸੁਥਰੇ ਵਾਤਾਵਰਣ ਦੀ ਉਪਲੱਭਤਾ ਅਤੇ ਲੋਕਾਂ ਵਿੱਚ ਇਨ੍ਹਾਂ ਸਹੂਲਤਾਂ ਦੀ ਅਸਮਾਨਤਾ ਦੇ ਮੂਲਅੰਕ ਦੇ ਆਧਾਰ ਤੇ ਤਿਆਰ ਕੀਤੇ ਗਏ ਸੂਚਅੰਕ ਅਨੁਸਾਰ ਅਫਰੀਕੀ ਦੇਸ਼ ਜਿਵੇਂ ਮਾਲੀ, ਦੱਖਣੀ ਅਫ਼ਰੀਕਾ ਅਤੇ ਇਥੋਪੀਆ ਸੀਮਤ ਸਾਧਨ ਹੋਣ ਦੇ ਬਾਵਜੂਦ ਸੂਚਅੰਕ ਵਿੱਚ ਉਪਰਲਾ ਸਥਾਨ ਪ੍ਰਾਪਤ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਿਲ ਹਨ। ਸੂਚਅੰਕ ਵਿੱਚ ਉਪਰ ਰਹਿਣ ਵਾਲੇ ਦੇਸ਼ਾਂ ਵਿੱਚ ਚੀਨ, ਅਲ-ਸਲਵਾਡੋਰ,ਨਾਈਜਰ, ਮਿਸਰ ਅਤੇ ਮਾਲਦੀਵ ਸ਼ਾਮਿਲ ਹਨ। ਹੇਠਲੇ ਪਾਇਦਾਨ ਤੇ ਰਹਿਣ ਵਾਲੇ ਦੇਸ਼ਾਂ ਵਿੱਚ ਰੂਸ, ਫਿਲਪੀਨਜ਼ ਅਤੇ ਬਰਾਜ਼ੀਲ ਹਨ। ਇਸ ਸੂਚਅੰਕ ਨੂੰ ਤਿਆਰ ਕਰਨ ਵਿੱਚ ਰਾਸ਼ਟਰ ਦੇ ਆਕਾਰ ਅਤੇ ਆਮਦਨ ਦੀ ਵੀ ਤੁਲਣਾ ਕੀਤੀ ਗਈ ਹੈ।