ਸਰੀ : 8 ਤੋਂ 10 ਮਈ ਤਕ ਸਰੀ ਦੇ ਰੀਟਰੀਟ ਸੈਂਟਰ ਵਿਚ ‘ਸਿੱਖ ਵੁਮੈਨ ਰੀਟਰੀਟ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਭਾਂਵੇ ਵਿਕਟੋਰੀਆ ਅਤੇ ਕੈਲਗਰੀ ਦੀਆਂ ਵੀ ਇਸਤਰੀਆਂ ਪਹੁੰਚੀਆਂ ਹੋਈਆਂ ਸਨ, ਪਰ ਜ਼ਿਆਦਾ ਗਿਣਤੀ ਸਰੀ ਅਤੇ ਨਾਲ ਲੱਗਦੇ ਇਲਾਕੇ ਵਿਚੋਂ ਸੀ। ਵੈਨਕੂਵਰ ਦੀਆਂ ਔਰਤਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ।ਇਸ ਕੈਂਪ ਦਾ ਸਾਰਾ ਪ੍ਰਬੰਧ ਜੋ ਕਿ ਬਹੁਤ ਹੀ ਸੋਹਣੇ ਢੰਗ ਨਾਲ ਕੀਤਾ ਗਿਆ, ਸਰਦਾਰਨੀ ਇੰਦਰਜੀਤ ਕੌਰ ਉਹਨਾਂ ਦੀ ਬੇਟੀ ਰਾਜਕੰਵਰ ਕੌਰ ਅਤੇ ਉਹਨਾਂ ਦੀ ਨੂੰਹ ਹਰਪ੍ਰੀਤ ਦੇ ਹੱਥ ਵਿਚ ਸੀ।ਭੈਣ ਜੀ ਇੰਦਰਜੀਤ ਕੌਰ ਜੀ ਧੰਨਵਾਦ ਦੇ ਯੋਗ ਹਨ, ਜਿਹਨਾਂ ਨੇ ਦਿਨ ਰਾਤ ਇਕ ਕਰਕੇ ਇਸ ਕੈਂਪ ਨੂੰ ਸਿਰੇ ਚੜ੍ਹਾਇਆ।ਇਸ ਰੁਝੇਵੇ ਭਰੇ ਜੀਵਨ ਵਿਚ ਬਹੁਤ ਘੱਟ ਲੋਕ ਨੇ ਜੋ ਆਪਣੇ ਭਾਈਚਾਰੇ ਜਾਂ ਕੌਮ ਬਾਰੇ ਸੋਚਦੇ ਨੇ। ਅਸੀ ਧੰਨਵਾਦੀ ਹਾਂ ਭੈਣ ਇੰਦਰਜੀਤ ਕੌਰ ਜੀ ਦੇ ਜੋ ਸਮੇਂ ਸਮੇਂ ਤੇ ਇਸ ਤਰਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਨੇ।ਕੈਂਪ ਦੀ ਸ਼ਰੂਆਤ ਸਵੇਰ ਦੇ ਪੰਜ ਵਜੇ ਤੋਂ ਹੋ ਜਾਂਦੀ ਅਤੇ ਰਾਤ ਦੇ ਦਸ ਵਜੇ ਤਕ ਜਾਰੀ ਰਹਿੰਦੀ। ਜਿਸ ਵਿਚ ਵੱਖ ਵੱਖ ਵਿਸ਼ਿਆਂ ਤੇ ਔਰਤਾਂ ਨੂੰ ਜਾਣਕਾਰੀਆਂ ਦਿੱਤੀਆਂ ਗਈਆਂ।ਅਖਰੀਲੇ ਦਿਨ ‘ਤੇ ਸਿੱਖ ਇਤਹਾਸ ਵਿਚ ਮਹਾਨ ਸਿੱਖ ਇਸਤਰੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਾਰੀ ਸਰਦਾਰਨੀ ਸਦਾ ਕੌਰ ਨੂੰ ਚੁਣਿਆ ਗਿਆ ਸੀ।ਸਰਦਾਰਨੀ ਸਦਾ ਕੌਰ ਦਾ ਸਿੱਖ ਮਿਸਲਾਂ ਨੂੰ ਇਕੱਠੇ ਕਰਨ ਵਿਚ ਵੱਡਾ ਹੱਥ ਹੈ।
ਇਹ ਤਿੰਨ ਦਿਨ ਔਰਤਾਂ ਨੂੰ ਵਿਆਹ ਵਾਂਗ ਬੀਤ ਗਏ।ਹਰ ਇਸਤਰੀ ਦੇ ਚਿਹਰੇ ਉੱਪਰ ਮੁਸਕਾਨ ਨਜ਼ਰ ਆਉਂਦੀ ਸੀ ।ਇਹ ਕੈਂਪ ਲਗਾਉਣ ਦਾ ਜ਼ਤਨ ਬਹੁਤ ਹੀ ਸ਼ਲਾਘਾ ਯੋਗ ਰਿਹਾ, ਤਕਰੀਬਨ ਹਰ ਇਸਤਰੀ ਆਪਣੇ ਪਰੀਵਾਰ ਦੇ ਕੰਮਾਂ ਵਿਚ ਇੰਨਾ ਗੁਆਚ ਜਾਂਦੀ ਹੈ ਕਿ ਉਸ ਕੋਲ ਹੱਸਣ ਦਾ ਟਾਈਮ ਵੀ ਨਹੀਂ ਹੁੰਦਾ।ਇਸ ਤਰਾਂ ਕੈਂਪਾਂ ਵਿਚ ਜਾ ਕੇ ਔਰਤਾਂ ਫਾਇਦਾ ਲੈ ਸਕਦੀਆਂ ਅਤੇ ਤਰੋ-ਤਰਾਜ਼ਾ ਹੋ ਕੇ ਮੁੜ ਆਪਣੇ ਪ੍ਰੀਵਾਰਾ ਦੇ ਕੰਮ ਖੁਸ਼ ਹੋ ਕੇ ਕਰ ਸਕਦੀਆਂ ਹਨ। ਕਹਿੰਦੇ ਨੇ ਜਿਸ ਘਰ ਦੀ ਔਰਤ ਖੁਸ਼ ਉਸ ਦਾ ਸਾਰਾ ਪ੍ਰੀਵਾਰ ਖੁਸ਼।