ਨਵੀਂ ਦਿੱਲੀ- ਦੇਸ਼ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਪਹਿਲਾਂ ਹੀ ਕੁਝ ਰਾਜਾਂ ਵਿੱਚ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ ਅਤੇ ਹੁਣ ਤੱਕ ਗਰਮੀ ਨਾਲ 2000 ਤੋਂ ਉਪਰ ਮੌਤਾਂ ਹੋ ਚੁੱਕੀਆਂ ਹਨ। ਉਧਰ ਦੂਜੇ ਪਾਸੇ ਅਮਰੀਕਾ ਦੀ ਮੌਸਮ ਸਬੰਧੀ ਆਈ ਰਿਪੋਰਟ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਮੌਸਮ ਸਬੰਧੀ ਜਾਣਕਾਰੀ ਦੇਣ ਵਾਲੀ ਅਮਰੀਕੀ ਸੰਸਥਾ ‘ਐਕਯੂਵੈਦਰ’ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਭਿਆਨਕ ਅਕਾਲ ਪੈ ਸਕਦਾ ਹੈ।
ਇਸ ਸੰਸਥਾ ਦਾ ਕਹਿਣਾ ਹੈ ਕਿ ਪਰਸ਼ਾਂਤ ਮਹਾਂਸਾਗਰ ਵਿੱਚ ਕਈ ਵੱਡੇ ਤੂਫ਼ਾਨ ਉਠਣ ਵਾਲੇ ਹਨ ਜੋ ਮਾਨਸੂਨ ਨੂੰ ਕਮਜ਼ੋਰ ਕਰਨਗੇ। ਭਾਰਤ ਦੇ ਨਾਲ-ਨਾਲ ਇਸ ਦਾ ਅਸਰ ਪਾਕਿਸਤਾਨ ਤੇ ਵੀ ਪਵੇਗਾ। ਐਕਯੂਵੈਦਰ ਅਨੁਸਾਰ ਅਕਾਲ ਦੀ ਇਹ ਸਥਿਤੀ ਐਲਨੀਨੋ ਪ੍ਰਭਾਵ ਕਰਕੇ ਪੈਦਾ ਹੋਵੇਗੀ। ਸਮੁੰਦਰ ਤਲ ਦਾ ਤਾਪਮਾਨ ਵੱਧਦਾ-ਘੱਟਦਾ ਰਹਿੰਦਾ ਹੈ। ਤਾਪਮਾਨ ਦੇ ਵੱਧਣ ਦੀ ਸਥਿਤੀ ‘ਐਲਨੀਨੋ’ ਅਖਵਾਉਂਦੀ ਹੈ। ਇਸ ਦੇ ਕਾਰਣ ਹੀ ਔਸਤ ਤੋਂ ਜਿਆਦਾ ਤੂਫ਼ਾਨ ਆਉਂਦੇ ਹਨ।
ਭਾਰਤੀ ਮੌਸਮ ਵਿਭਾਗ ਵੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਚੁੱਕਾ ਹੈ ਪਰ ਵੈਦਰ ਵਿਭਾਗ ਨੇ ਮੌਸਮ ਸਬੰਧੀ ਇਹ ਜਾਣਕਾਰੀ ਦਿੰਦੇ ਹੋਏ ਬਹੁਤ ਹੀ ਸੂਝ=ਬੂਝ ਵਾਲਾ ਰਵਈਆਂ ਅਪਨਾਇਆ ਸੀ ਤਾਂ ਕਿ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੀ ਸਥਿਤੀ ਪੈਦਾ ਨਾ ਹੋਵੇ।