ਇਸਲਾਮਾਬਾਦ – ਪਾਕਿਸਤਾਨ ਦੇ ਇੱਕ ਮੌਲਾਨਾ ਅਨੁਸਾਰ ਔਰਤਾਂ ਦੇ ਜੀਨਸ ਪਹਿਨਣ ਕਰਕੇ ਦੁਨੀਆਂਭਰ ਵਿੱਚ ਇੱਕ ਤੋਂ ਬਾਅਦ ਇੱਕ ਭੂਚਾਲ ਆ ਰਹੇ ਹਨ। ਮੌਲਾਨਾ ਫਜਲੁਰ ਰਹਿਮਾਨ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਸੈਨਾ ਪ੍ਰਮੁੱਖ ਨੂੰ ਮਹਿਲਾਵਾਂ ਦੀ ਇਸ ਬੇਸ਼ਰਮੀ ਦੇ ਖਿਲਾਫ਼ ਕਦਮ ਉਠਾਉਣ ਦੀ ਗੁਜ਼ਾਰਿਸ਼ ਕੀਤੀ ਹੈ।
ਪਾਕਿਸਤਾਨ ਦੀ ਇਸਲਾਮਿਕ ਰਾਜਨੀਤਕ ਪਾਰਟੀ ਜਮੀਅਤ ਉਲੇਮਾ-ਏ-ਫਜ਼ਲ ਦੇ ਚੀਫ਼ ਮੌਲਾਨਾ ਫਜ਼ਲੁਰ ਰਹਿਮਾਨ ਦਾ ਮੰਨਣਾ ਹੈ ਕਿ ਦੁਨੀਆਂ ਵਿੱਚ ਭੂਚਾਲ ਤੋਂ ਲੈ ਕੇ ਮਹਿੰਗਾਈ ਤੱਕ ਜੋ ਵੀ ਪਰੇਸ਼ਾਨੀਆਂ ਆ ਰਹੀਆਂ ਹਨ, ਉਹ ਔਰਤਾਂ ਦੀ ਬੇਸ਼ਰਮੀ ਕਾਰਣ ਆ ਰਹੀਆਂ ਹਨ।
ਇੱਕ ਵੈਬਸਾਈਟ ਤੇ ਛੱਪੀ ਰਿਪੋਰਟ ਅਨੁਸਾਰ ਮੌਲਾਨਾ ਫਜ਼ਲੁਰ ਰਹਿਮਾਨ ਨੇ ਇਸਲਾਮਾਬਾਦ ਵਿੱਚ ਇੱਕ ਪਰੈਸ ਕਾਨਫਰੰਸ ਦੌਰਾਨ ਪਾਕਿਸਤਾਨੀ ਸੈਨਾ ਨੂੰ ਕਿਹਾ ਕਿ ਉਹ ਪੂਰੇ ਪਾਕਿਸਤਾਨ ਵਿੱਚ ਜੀਂਸ ਪਹਿਨਣ ਵਾਲੀਆਂ ਔਰਤਾਂ ਦੇ ਖਿਲਾਫ਼ ਇੱਕ ਆਰਮੀ ਅਪਰੇਸ਼ਨ ਚਲਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਮੌਲਾਨਾ ਰਹਿਮਾਨ ਨੇ ਕਿਹਾ ਕਿ ਜੋ ਮਹਿਲਾਵਾਂ ਸਿਰ ਤੋਂ ਪੈਰਾਂ ਤੱਕ ਢੱਕੀ ਰਹਿੰਦੀ ਹੈ,ਉਹ ਆਪਣੇ ਦੇਸ਼ ਲਈ ਚੱਲਦੇ ਫਿਰਦੇ ਹੱਥਿਆਰ ਦੀ ਤਰ੍ਹਾਂ ਹੈ ਅਤੇ ਪਾਕਿਸਤਾਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀ ਮਿਸਾਇਲ ਮੌਜੂਦ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਸਾਡੀਆਂ ਮਹਿਲਾਵਾਂ ਪੂਰੇ ਕੱਪੜੇ ਪਹਿਨਣ ਅਤੇ ਅਸੀਂ ਉਨ੍ਹਾਂ ਨੂੰ ਆਪਣੇ ਘਰਾਂ ਤੱਕ ਹੀ ਸੀਮਤ ਰੱਖੀਏ ਤਾਂ ਕੀ ਤੁਹਾਨੂੰ ਲਗਦਾ ਹੈ ਕਿ ਸਾਡੇ ਤਾਲਿਬਾਨ ਭਰਾ ਪਾਕਿਸਤਾਨ ਤੇ ਹਮਲਾ ਕਰਨਗੇ?