ਨਵੀਂ ਦਿੱਲੀ – ਚੀਨ ਵੱਲੋਂ ਭਾਰਤ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਚੀਨ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਚੀਨ ਦੀ ਮਨਜ਼ੂਰੀ ਤੋਂ ਬਿਨਾਂ ਦੱਖਣੀ ਚੀਨ ਸਾਗਰ ਵਿੱਚ ਤੇਲ ਅਤੇ ਗੈਸ ਭੰਡਾਰ ਖੋਜਣ ਦਦ ਯਤਨ ਨਾਂ ਕਰੇ।
ਚੀਨ ਦੀ ਇਹ ਚਿਤਾਵਨੀ ਭਾਰਤ ਅਤੇ ਵੀਅਤਨਾਮ ਦੀ ਆਰਥਿਕ ਅਤੇ ਡੀਫੈਂਸ ਖੇਤਰ ਅੰਗੇਜ਼ਮੈਂਟ ਦੇ ਬਾਅਦ ਆਈ ਹੈ। ਭਾਰਤ ਅਤੇ ਵੀਅਤਨਾਮ ਦੀਆਂ ਕੰਪਨੀਆਂ ਤੇਲ ਅਤੇ ਗੈਸ ਦੀ ਖੋਜ਼ਬੀਣ ਵਿੱਚ ਲਗੀਆਂ ਹੋਈਆਂ ਹਨ। ਚੀਨ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਤੇਲ ਜਾਂ ਗੈਸ ਦੀ ਖੋਜਬੀਣ ਕਰਨ ਤੋਂ ਪਹਿਲਾਂ ਚੀਨ ਤੋਂ ਮਨਜੂਰੀ ਲਈ ਜਾਣੀ ਚਾਹੀਦੀ ਹੈ। ਅਮਰੀਕਾ ਦੇ ਡੀਫੈਂਸ ਸੈਕਟਰੀ ਕਾਰਟਰ ਨੇ ਵੀ ਚੀਨ ਦੇ ਦੱਖਣੀ ਸਾਗਰ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਲਈ ਚਿਤਾਵਨੀ ਦਿੱਤੀ ਹੈ। ਚੀਨ ਸਦਾ ਇਹ ਦਾਅਵਾ ਕਰਦਾ ਆਇਆ ਹੈ ਕਿ ਦੱਖਣੀ ਚੀਨ ਸਾਗਰ ਵਿੱਚ 80% ਤੋਂ ਵੱਧ ਉਸ ਦਾ ਹਿੱਸਾ ਹੈ।