ਪੈਰਿਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਵਿਤਰੀ ਸੁਰ ਸੇਨ ਇਲਾਕੇ ਦੇ ਕਾਲਜ਼ ਵਿੱਚ ਕਿਸੇ
ਨੇ ਚਲਦੀ ਕਲਾਸ ਵਿੱਚ ਹਿਸਾਬ ਦੇ ਪ੍ਰੋਫੈਸਰ ਵੱਲ ਤੇਜ਼ਾਬ ਦੀ ਭਰੀ ਹੋਈ ਬੋਤਲ ਵਗਾਹ ਮਾਰੀ। ਜਿਸ ਨਾਲ ਪ੍ਰੋਫੈਸਰ ਸਮੇਤ ਦੋ ਵਿਦਿਆਰਥੀ ਵੀ ਜਖਮੀ ਹੋ ਗਏ।ਇਹ ਘਟਨਾ ਦਿਨ ਦੇ ਢਾਈ ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਕਲਾਸ ਵਿੱਚ ਵਿਦਿਆਰਥੀ ਆ ਕੇ ਬੈਠੇ ਹੀ ਸਨ।ਉਸ ਵਾਰਦਾਤੀ ਨੂੰ ਮੌਕੇ ਉਪਰ ਹੀ ਗ੍ਰਿਫਤਾਰ ਕਰ ਲਿਆ ਹੈ।ਪੁਲਸ ਨੇ ਉਸ ਵਿਅਕਤੀ ਦੀ ਪਹਿਚਾਣ ਅਤੇ ਇਸ ਘਟਨਾਕ੍ਰਮ ਦਾ ਕੀ ਮਕਸਦ ਸੀ ਹਾਲੇ ਸਪੱਸ਼ਟ ਨਹੀਂ ਕੀਤਾ।ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਕਾਲਜ਼ ਵਿੱਚ ਪਹਿਲਾਂ ਵੀ ਛੋਟੀਆਂ ਮੋਟੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਪਰ ਇਸ ਤਰ੍ਹਾਂ ਦੀ ਘਟਨਾ ਪਹਿਲੀ ਵਾਰ ਵਾਪਰੀ ਹੈ।
ਕਾਲਜ਼ ਦੀ ਕਲਾਸ ਵਿੱਚ ਕਿਸੇ ਸਿਰ ਫਿਰੇ ਨੇ ਤੇਜ਼ਾਬ ਦੀ ਬੋਤਲ ਸੁੱਟ ਦਿੱਤੀ
This entry was posted in ਅੰਤਰਰਾਸ਼ਟਰੀ.