ਵਾਸ਼ਿੰਗਟਨ – ਅਮਰੀਕਾ ਦਾ ਉਹ ਅੱਤਵਾਦ ਨਿਰੋਧਕ ਕਾਨੂੰਨ ਸਮਾਪਤ ਹੋ ਗਿਆ ਹੈ, ਜਿਸ ਦੇ ਤਹਿਤ ਸਰਕਾਰੀ ਏਜੰਸੀਆਂ ਅਮਰੀਕੀ ਨਾਗਰਿਕਾਂ ਦਾ ਫੋਨ ਟੈਪ ਕਰਕੇ ਡਾਟਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਸਨ ਅਤੇ ਉਨ੍ਹਾਂ ਤੇ ਨਿਗਰਾਨੀ ਵੀ ਰੱਖ ਸਕਦੀਆਂ ਸਨ।
ਪੇਟਿਰਅਟ ਐਕਟ ਦੇ ਨਾਂ ਨਾਲ ਚਰਚਾ ਵਿੱਚ ਆਇਆ ਇਹ ਕਾਨੂੰਨ ਅਮਰੀਕੀ ਸੈਨਿਟ ਵਿੱਚ ਸਹਿਮਤੀ ਨਾਂ ਬਣਾਏ ਜਾਣ ਕਰਕੇ ਖਤਮ ਹੋ ਗਿਆ ਹੈ। ਇਸ ਕਾਨੂੰਨ ਤੇ ਸਹਿਮਤੀ ਨਾਂ ਹੋਣ ਨੂੰ ਵਾਈਟ ਹਾਊਸ ਨੇ ਭਾਰੀ ਗੱਲਤੀ ਦੱਸਿਆ ਹੈ।
ਅਮਰੀਕੀ ਰਾਸ਼ਟਰਪਤੀ ਦੇ ਆਫਿਸ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, ‘ਇੱਕ ਅਜਿਹਾ ਮੱਸਲਾ ਜੋ ਦੇਸ਼ ਦੀ ਸੁਰੱਖਿਆ ਜਿੰਨਾਂ ਹੀ ਨਾਜੁਕ ਹੈ, ਇਸ ਤੇ ਸਾਰੇ ਸੈਨੇਟਰਾਂ ਨੂੰ ਆਪਣੇ ਨਿਜੀ ਹਿੱਤਾਂ ਤੋਂ ਉਪਰ ਉਠ ਕੇ ਫੌਰਨ ਕਾਰਵਾਈ ਕਰਨੀ ਚਾਹੀਦੀ ਸੀ।’ ਫੋਨ ਨਾਲ ਜੁੜੀਆਂ ਜਾਣਕਾਰੀਆਂ ਜੁਟਾਉਣ ਲਈ ਸਖਤ ਨਿਗਰਾਨੀ ਰੱਖਣ ਵਾਲੇ ਬਿੱਲ ਤੇ ਅਗਲੇ ਹਫ਼ਤੇ ਦੇ ਅੰਤ ਤੱਕ ਹੀ ਮੱਤਦਾਨ ਸੰਭਵ ਹੋ ਸਕੇਗਾ।
ਅਮਰੀਕਾ ਵਿੱਚ ਅੱਤਵਾਦ-ਨਿਰੋਧਕ ਪ੍ਰੋਗਰਾਮਾਂ ਦੀ ਨਿਗਰਾਨੀ ਕਰਨ ਵਾਲੀ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਜਾਂ ਐਨਐਸਏ ਨੇ ਪਹਿਲਾਂ ਹੀ ਇਸ ਸਬੰਧੀ ਜਾਣਕਾਰੀ ਜੁਟਾਉਣ ਵਾਲੇ ਸਰਵਰਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।