ਓਸਲੋ,(ਰੁਪਿੰਦਰ ਢਿੱਲੋ ਮੋਗਾ) – ਮਿਸਿਜ਼ ਇੰਡੀਆ ਯੂਰਪ ਵੱਲੋ ਪ੍ਰੈਸ ਨੂੰ ਭੇਜੀ ਜਾਣਕਾਰੀ ਚ ਦੱਸਿਆ ਕਿ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਖੇ ਮਿਸਿਜ਼ ਇੰਡੀਆ ਯੂਰਪ 2015 ਦਾ ਫਾਈਨਲ ਮੁਕਾਬਲਾ ਕਰਵਾਇਆ ਗਿਆ।ਯੂਰਪ ਭਰ ਦੇ ਮੁੱਲਕਾਂ ਚ ਹੋਏ ਰਾਊਂਡ ਮੁਕਾਬਲੇ ਤੋਂ ਬਾਅਦ ਮਿਸਿਜ਼ ਇੰਡੀਆ ਯੂਰਪ 2015 ਦੇ ਫਾਈਨਲ ਰਾਊਂਡ ਚ ਫਿਨਲੈਡ ਤੋਂ ਨੇਹਾ ਗੁਪਤਾ ਇਸ ਦੀ ਵਿਜੇਤੂ ਰਹੀ, ਫਸਟ ਰਨਰ ਅੱਪ ਜਰਮਨੀ ਤੋਂ ਵੀਨਾ ਪੁਰੋਹਿਤ ਤੇ ਸੰਕੈਡ ਰਨਰ ਅੱਪ ਹਾਲੈਂਡ ਤੋਂ ਪ੍ਰਭਜੋਤ ਕੌਰ ਸੀ। ਮਿਸਿਜ਼ ਇੰਡੀਆ ਯੂਰਪ ਦੇ ਫਾਊਂਡਰ ਤੇ ਚੇਅਰਮੈਨ ਸ੍ਰ. ਰਣਜੀਤ ਸਿੰਘ ਧਾਲੀਵਾਲ, ਪ੍ਰਧਾਨ ਸਿਮਰਨ ਧਾਲੀਵਾਲ ਨੇ ਦੱਸਿਆ ਕਿ ਕੁੱਲ ਯੂਰਪ ਭਰ ਤੋਂ 72 ਅੌਰਤਾਂ ਨੇ ਹਿੱਸਾ ਲਿਆ ਅਤੇ ਕਾਬਿਲੀਅਤ,ਹੁਨਰ ਅਤੇ ਭਾਰਤੀ ਸ੍ਰੰਸਕ੍ਰਿਤੀ ਨੂੰ ਮੁੱਖ ਰੱਖਦੇ ਕਮੇਟੀ ਵੱਲੋਂ ਆਖਿਰ ਚ ਪੰਜ ਅੌਰਤਾਂ ਦੀ ਚੋਣ ਕੀਤੀ ਗਈ ਅਤੇ 21 ਅਗਸਤ ਨੂੰ ਭਾਰਤ ਮਿਸਿਜ਼ ਇੰਡੀਆ ਵਰਲਡ ਲਈ ਨੇਹਾ ਗੁਪਤਾ ਯੂਰਪ ਦੀ ਅਗਵਾਈ ਕਰੇਗੀ।ਇਸ ਮੌਕੇ ਸੰਸਥਾ ਦੀ ਈਵੈਟ ਡਾਇਰੈਕਟਰ ਡਾ. ਸੋਨੀਆ ਸਿੰਘ,ਮਿਸ ਇੰਡੀਆ ਯੂਰਪ 14 ਨਮਿਤਾ ਅਰੋੜਾ,ਅਮ੍ਰਿਤ ਪ੍ਰਕਾਸ਼, ਸ੍ਰ ਜਸਵਿੰਦਰ ਸਿੰਘ ਕਾਹਲੋਂ, ਦਲਜੀਤ ਪੂਰਥੀ, ਅਮਨ ਪੂਰਥੀ,ਗੌਰਵ ਸ਼ਰਮਾ,ਸਿਮਰਤੀ ਸ਼ਰਮਾ, ਜੱਸੀ ਵਾਧਵਾ ਆਦਿ ਬਹੁਤ ਸਨਮਾਨਯੋਗ ਹਸਤੀਆਂ ਸ਼ਾਮਿਲ ਸਨ।