ਨਵੀਂ ਦਿੱਲੀ – ਪਿੱਛਲੇ ਕੁਝ ਅਰਸੇ ਤੋਂ ਬਿਹਾਰ ਵਿੱਚ ਰਾਜਦ ਅਤੇ ਜਦਯੂ ਵਿੱਚਕਾਰ ਮੁੱਖਮੰਤਰੀ ਦੇ ਅਹੁਦੇ ਸਬੰਧੀ ਚੱਲ ਰਹੀ ਕਸ਼ਮਕਸ਼ ਸਮਾਪਤ ਹੋ ਗਈ ਹੈ। ਆਖਿਰਕਾਰ ਰਾਜਦ ਪ੍ਰਮੁੱਖ ਲਾਲੂ ਯਾਦਵ ਨੇ ‘ਸੈਕੂਲਰ ਅਲਾਇੰਸ’ਵੱਲੋਂ ਮੁੱਖਮੰਤਰੀ ਪਦ ਦੇ ਉਮੀਦਵਾਰ ਦੇ ਤੌਰ ਤੇ ਨਤੀਸ਼ ਕੁਮਾਰ ਦੇ ਨਾਂ ਤੇ ਆਪਣੀ ਸਹਿਮਤੀ ਦੇ ਦਿੱਤੀ ਹੈ।
ਲਾਲੂ ਪ੍ਰਸਾਦ ਯਾਦਵ ਨੇ ਇਸ ਸਬੰਧੀ ਕਿਹਾ, ‘ਸੰਪਰਦਾਇਕਤਾ ਦਟ ਸੱਪ ਨੂੰ ਕੁਚਲਣ ਦੇ ਲਈ ਜਹਿਰ ਪੀਣ ਲਈ ਵੀ ਤਿਆਰ ਹਾਂ।’ ਇੱਕ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਨੇ ਕਿਹਾ, ‘ ਮੈਂ ਸੈਕੂਲਰ ਤਾਕਤਾਂ ਅਤੇ ਦੇਸ਼ ਦੀ ਜਨਤਾ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਹਰ ਤਰ੍ਹਾਂ ਦਾ ਜਹਿਰ ਪੀਣ ਲਈ ਤਿਆਰ ਹਾਂ।’
ਰਾਜਦ-ਜਦਯੂ ਗਠਬੰਧਨ ਵੱਲੋਂ ਮੁੱਖਮੰਤਰੀ ਦੇ ਅਹੁਦੇ ਦੇ ਲਈ ਦੋਸਤ ਤੋਂ ਦੁਸ਼ਮਣ ਬਣੇ ਅਤੇ ਫਿਰ ਦੋਸਤ ਬਣੇ ਨਤੀਸ਼ ਕੁਮਾਰ ਦੇ ਨਾਮ ਦੀ ਘੋਸ਼ਣਾ ਕੀਤੀ ਗਈ ਹੈ। ਲਾ਼ ਨੇ ਬੀਜੇਪੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮੈਨ ਸੰਪਰਦਾਇਕਤਾ ਦੇ ਇਸ ਸੱਪ ਦੇ ਫਨ ਨੂੰ ਕੁਚਲਣ ਦੇ ਲਈ ਤਿਆਰ ਹਾਂ।
ਸਪਾ ਨੇਤਾ ਮੁਲਾਇਮ ਯਾਦਵ ਨੇ ਇਨ੍ਹਾਂ ਦੋ ਦਿਗਜਾਂ ਦੀ ਏਕਤਾ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ, ‘ਲਾਲੂ ਜੀ ਨੇ ਨਤੀਸ਼ ਕੁਮਾਰ ਦੇ ਨਾਮ ਦਾ ਪ੍ਰਸਤਾਵ ਰੱਖਿਆ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਨਤੀਸ਼ ਕੁਮਾਰ ਦੇ ਲਈ ਚੋਣ ਪਰਚਾਰ ਕਰਨਗੇ।’ ਲਾਲੂ ਨੇ ਨਤੀਸ਼ ਨਾਲ ਆਪਣੇ ਮੱਤਭੇਦ ਦੀਆਂ ਖਬਰਾਂ ਨੂੰ ਨਜ਼ਰਅੰਦਾਜ ਕਰਨ ਦਾ ਵੀ ਯਤਨ ਕੀਤਾ। ਬਿਹਾਰ ਵਿੱਚ ਯਾਦਵ ਵੋਟਰਾਂ ਦੀ ਸੰਖਿਆ 14% ਦੇ ਕਰੀਬ ਹੈ ਅਤੇ ਇਹ ਰਾਜਦ ਦਾ ਵੋਟ ਬੈਂਕ ਹੈ।