ਲਖਨਊ – ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੂੰ ਸਰਕਾਰੀ ਸਕੂਲਾਂ ਵਿੱਚ ਯੋਗ ਅਤੇ ਗੀਤਾ ਪੜ੍ਹਾਇਆ ਜਾਣਾ ਮਨਜ਼ੂਰ ਨਹੀਂ ਹੈ ਅਤੇ ਬੋਰਡ ਇਸ ਦੇ ਖਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗਾ। ਇਹ ਸੰਵਿਧਾਨ ਦੀ ਧਾਰਾ 28 ਦਾ ਉਲੰਘਣ ਹੈ।
ਬੋਰਡ ਦਾ ਮੰਨਣਾ ਹੈ ਕਿ ਸਰਕਾਰੀ ਜਾਂ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਵਾਲੇ ਸਕੂਲਾਂ ਵਿੱਚ ਯੋਗ, ਸੂਰਜ ਨਮਸਕਾਰ ਜਾਂ ਗੀਤਾ ਦਾ ਪਾਠ ਪੜ੍ਹਾਇਆ ਜਾਣਾ ਸੰਵਿਧਾਨ ਦੀ ਧਾਰਾ 28 ਦਾ ਖੁਲ੍ਹਮਖੁਲ੍ਹਾ ਉਲੰਘਣ ਹੈ। ਇਸ ਲਈ ਬੋਰਡਇਸ ਦੇ ਖਿਲਾਫ਼ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰੇਗਾ।
ਬੋਰਡ ਦੇ ਉਚਕੋਟੀ ਦੇ ਮੈਂਬਰ ਜਫਰਆਬ ਜਿਲਾਨੀ ਨੇ ਕਿਹਾ ਕਿ ਰਾਜਸਥਾਨ, ਹਰਿਆਣਾ ਅਤੇ ਮੱਧਪ੍ਰਦੇਸ਼ ਦੇ ਸਕੂ਼ਲਾਂ ਵਿੱਚ ਇਸ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬੋਰਡ ਦਾ ਮੰਨਣਾ ਹੈ ਕਿ ਗੀਤਾ, ਯੋਗ ਅਤੇ ਸੂਰਜ ਨਮਸਕਾਰ ਇੱਕ ਤਰ੍ਹਾਂ ਨਾਲ ਸਨਾਤਨ ਧਰਮ ਦੇ ਪਾਠ ਹਨ।
ਉਨ੍ਹਾਂ ਅਨੁਸਾਰ ਕਿਸੇ ਵੀ ਧਰਮ ਨਿਰਪੱਖ ਦੇਸ਼ ਵਿੱਚ ਕਿਸੇ ਖਾਸ ਧਰਮ ਨਾਲ ਜੁੜੀਆਂ ਚੀਜ਼ਾਂ ਨਾਲ ਪੜ੍ਹਾਇਆ ਜਾਣਾ ਸੰਵਿਧਾਨ ਦੀ ਧਾਰਾ 28 ਦਾ ਉਲੰਘਣ ਹੈ। ਇਸ ਲਈ ਬੋਰਡ ਨੇ ਇਹ ਫੈਂਸਲਾ ਲਿਆ ਹੈ ਕਿ ਸਰਵਉਚ ਅਦਾਲਤ ਵਿੱਚ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਜਾਵੇਗੀ।