ਜਲੰਧਰ ਛਾਉਣੀ- ਸੈਨਾ ਦੀ ਕੰਟੀਨ ਦਾ ਜਿਆਦਾਤਰ ਸਮਾਨ ਅੰਮ੍ਰਿਤਸਰ ਦੀ ਹੋਲਸੇਲ ਮਾਰਕਿਟ ਵਿਚ ਵੇਚਿਆ ਜਾਂਦਾ ਸੀ। ਪਰਾਗਪੁਰ ਪੁਲਿਸ ਦੁਆਰਾ ਫੜ੍ਹੇ ਗਏ ਅਰੋਪੀ ਯੋਗੇਸ਼ਵਰ ਉਪਲ ਨੇ ਪੁਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰੀਮਾਂਡ ਦੌਰਾਨ ਪੁਛਗਿੱਛ ਸਮੇਂ ਉਪਲ ਨੇ ਦਸਿਆ ਕਿ ਕੰਟੀਨ ਵਿਚ ਕੰਮ ਕਰਨ ਵਾਲੇ ਸੈਨਿਕ ਕਰਮਚਾਰੀ ਉਸ ਨੂੰ ਸਮਾਨ ਦੇਣ ਲਈ ਹਰ ਵਾਰ ਵੱਖ-ਵੱਖ ਥਾਂਵਾਂ ਤੇ ਬੁਲਾਉਂਦੇ ਸਨ, ਉਹ ਉਨ੍ਹਾਂ ਦੇ ਨਾਂ ਨਹੀਂ ਜਾਣਦਾ। ਚੌਂਕੀ ਇੰਚਾਰਜ ਦਾ ਕਹਿਣਾ ਹੈ ਕਿ ਸਮਾਨ ਦੇਣ ਵਾਲਿਆਂ ਦੀ ਪਛਾਣ ਲਈ ਕਈ ਥਾਂਵਾਂ ਤੇ ਛਾਪੇ ਮਾਰੇ ਹਨ ਪਰ ਅਜੇ ਤਕ ਕੋਈ ਵੀ ਵਿਅਕਤੀ ਉਨ੍ਹਾਂ ਦੇ ਹੱਥ ਨਹੀਂ ਲਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਕੰਮ ਵਿਚ ਸ਼ਾਮਿਲ ਲੋਕਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਜਦੋਂ ਅਰੋਪੀ ਨੂੰ ਫੜ੍ਹਿਆ ਗਿਆ ਸੀ ਤਾਂ ਉਸ ਨੇ ਕੰਟੀਨ ਦਾ ਨਾਂ ਅਤੇ ਸਮਾਨ ਦੇਣ ਵਾਲਿਆਂ ਦੇ ਨਾਂ ਦਸੇ ਸਨ।