ਨਵੀਂ ਦਿੱਲੀ – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ 350 ਸਾਲਾਂ ਸਮਾਗਮਾਂ ‘ਚ ਹਿੱਸਾ ਲੈਣ ਲਈ ਦਿੱਲੀ ਤੋਂ 1530 ਯਾਤਰੂਆਂ ਦਾ ਜਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ। ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਸਫਦਰਜੰਗ ਸਟੇਸ਼ਨ ਤੋਂ ਇਸ ਵਿਸ਼ੇਸ਼ ਟ੍ਰੇਨ ਨੂੰ ਦੇਰ ਰਾਤ ਰਵਾਨਾ ਕਰਦੇ ਹੋਏ ਯਾਤਰੂਆਂ ਦੀ ਚੰਗੀ ਯਾਤਰਾ ਲਈ ਆਪਨੀਆਂ ਸ਼ੂਭ ਆਸੀਸਾਂ ਵੀ ਦਿੱਤੀਆਂ। ਇਸ ਟ੍ਰੇਨ ‘ਚ ਲਗੇ 18 ਕੋਚਾਂ ‘ਚ ਯਾਤਰੂਆਂ ਦੀ ਸੁਵਿਧਾ ਲਈ ਕਮੇਟੀ ਵੱਲੋਂ ਲੰਗਰ ਅਤੇ ਪਾਣੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਕਮੇਟੀ ਦੇ ਮੈਂਬਰਾਂ ਰਾਹੀਂ ਸਿੱਖ ਸੰਗਤਾਂ ਤੱਕ ਯਾਤਰਾ ਦੀਆਂ ਭੇਂਟਾ ਰਹਿਤ ਟਿਕਟਾਂ ਦੇ ਵੰਡ ਦੀ ਗੱਲ ਕਰਦੇ ਹੋਏ ਸਤਪਾਲ ਸਿੰਘ ਨੇ ਦਿੱਲੀ ਕਮੇਟੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੀ ਰੇਲ ਯਾਤਰਾ ਸੰਗਤਾਂ ਦੀ ਵਿਸ਼ੇਸ਼ ਮੰਗ ‘ਤੇ ਉਲੀਕਣ ਦਾ ਵੀ ਦਾਅਵਾ ਕੀਤਾ। ਸਤਪਾਲ ਸਿੰਘ ਨੇ ਸਟੇਸ਼ਨ ‘ਤੇ ਹੀ ਇਸ ਮੌਕੇ ਸੰਗਤਾ ਨੂੰ ਲੰਗਰ ਵੀ ਛਕਾਉਣ ਦੀ ਜਾਣਕਾਰੀ ਦਿੰਦੇ ਹੋਏ ਸਮਾਗਮਾ ਦੀ ਸਮਾਪਤੀ ਉਪਰੰਤ ਉਕਤ ਟ੍ਰੇਨ ਵੱਲੋਂ ਯਾਤਰੂਆਂ ਨੂੰ ਵਾਪਿਸ ਸਫਦਰਜੰਗ ਸਟੇਸ਼ਨ ‘ਤੇ ਵਾਪਿਸ ਲੈ ਕੇ ਆਉਣ ਦੀ ਵੀ ਗੱਲ ਕਹੀ।
ਦਿੱਲੀ ਕਮੇਟੀ ਵੱਲੋਂ ਆਨੰਦਪੁਰ ਸਾਹਿਬ ਸਮਾਗਮਾਂ ‘ਚ ਹਿੱਸਾ ਲੈਣ ਲਈ ਭੇਜੀ ਗਈ ਵਿਸ਼ੇਸ਼ ਟ੍ਰੇਨ
This entry was posted in ਭਾਰਤ.