ਹਿੰਡਨਸਿਟੀ-ਪੁਲਿਸ ਨੇ ਕਚੌੜੀ ਅਤੇ ਜੂਸ ਦਾ ਲਾਲਚ ਦੇ ਕੇ 12 ਤੋਂ 16 ਸਾਲ ਦੇ ਬੱਚਿਆਂ ਦਾ ਲਹੂ ਕੱਢਣ ਵਾਲੇ ਗਿਰੌਹ ਦਾ ਪਰਦਾਫ਼ਾਸ ਕੀਤਾ ਹੈ। ਗਰੌਹ ਵਿਚ ਹਿੰਡੌਨ ਦੇ ਦੋ ਨਰਸਿੰਗਹੋਮ ਦੇ ਸੰਚਾਲਕ ਅਤੇ ਡਾਕਟਰ ਵੀ ਸ਼ਾਮਲ ਹਨ। ਪੁਲਿਸ ਨੇ ਇਕ ਨਰਸਿੰਗਹੋਮ ਦੇ ਸੰਚਾਲਕ ਸਮੇਤ ਪੰਜ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਹੈ। ਖੂਨ ਕੱਢਣ ਵਾਲਾ ਡਾਕਟਰ ਅਤੇ ਦੂਜੇ ਨਰਸਿੰਗਹੋਮ ਦਾ ਸੰਚਾਲਕ ਪੁਲਿਸ ਦੀ ਕਾਰਵਾਈ ਦੌਰਾਨ ਫ਼ਰਾਰ ਹੋ ਗਿਆ।
ਐਸਪੀ ਸਰਵਰ ਨੇ ਦਸਿਆ ਕਿ ਮਹੂਇਬਰਾਹਿਮ ਦੇ ਬੱਚੂ ਸਿੰਘ ਅਤੇ ਫਖਰੂਦੀਨ ਨੇ ਇਸ ਗੋਰਖਧੰਦੇ ਬਾਰੇ ਹਿੰਡੌਨ ਥਾਣੇ ਵਿਚ ਪੁਲਿਸ ਪਾਸ ਦੋ ਵੱਖ ਵੱਖ ਸਿ਼ਕਾਇਤਾਂ ਦਰਜ ਕਰਾਈਆਂ ਸਨ। ਇਨ੍ਹਾਂ ਵਿਚ ਬੱਚੂ ਸਿੰਘ ਨੇ ਕਿਹਾ ਸੀ ਕਿ ਗਿਰੌਹ ਦਾ ਮੁਖੀ ਮਹੂਇਬਰਾਹੀਮ ਨਿਵਾਸੀ ਰਾਕੇਸ਼ ਸੋਨੀ ਨੇ 15 ਦਿਨਹ ਪਹਿਲਾਂ ਹਸਪਤਾਨ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਉਸਦੇ ਬੇਟੇ ਮਨੋਜ ਪ੍ਰਜਾਪਤ ਦਾ ਖੂ਼ਨ ਕੱਢ ਲਿਆ।
ਫਖਰੂਦੀਨ ਨੇ ਵੀ ਰਾਕੇਸ਼ ਅਤੇ ਉਸਦੇ ਸਹਿਯੋਗੀਆਂ ‘ਤੇ ਉਸਦੇ ਬੇਟੇ ਵਜਰੂਦੀਨ ਉਰਫ਼ ਬੁੱਧਾ ਖਾਂ ਨੂੰ ਹਿੰਡੌਨ ਲਿਜਾਣ ਅਤੇ ਉਥੇ ਤਿਰੂਪਤੀ ਨਰਸਿੰਗ ਹੋਮ ਵਿਚ ਖੂਨ ਕੱਢਣ ਦਾ ਇਲਜ਼ਾਮ ਲਾਇਆ ਸੀ। ਇਨਹਾਂ ਦੋਵਾਂ ਨੇ ਇਲਜ਼ਾਮ ਲਾਇਆ ਸੀ ਕਿ ਹੁਣ ਤੱਕ ਕਈ ਬੱਚਿਆਂ ਦਾ ਖੂ਼ਨ ਇਵੇਂ ਕਢਿਆ ਜਾ ਚੁਕਿਆ ਹੈ। ਐਤਵਾਰ ਨੂੰ ਕਰੌਲੀ ਐਸਪੀ ਮਾਮਲੇ ਦੀ ਜਾਂਚ ਲਈ ਖੁਦ ਹਿੰਡੌਨ ਦੇ ਤਿਰੁਫਪਤੀ ਅਤੇ ਰਾਜ ਗਰੀਸ਼ ਨਰਸਿੰਗ ਪਹੁੰਚੇ। ਐਸਪੀ ਨੇ ਦਸਿਆ ਕਿ ਮਾਮਲੇ ਵਿਚ ਰਾਜ ਗਰੀਸ਼ ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਗਰੀਸ਼ ਅਗਰਵਾਲ ਅਤੇ ਡਾਕਟਰ ਐਚਐਨ ਸਿੰਘ ਸਮੇਤ ਰਾਕੇਸ਼ ਕੋਲੀ, ਸਫਾਈ ਮੁਲਾਜ਼ਮ ਸੁਲਤਾਨ ਹਰੀਜਨ ਤੋਂ ਇਲਾਵਾ ਤਿਰੂਪਤੀ ਨਰਸਿੰਗ ਹੋਮ ਦੇ ਸਫ਼ਾਈ ਮੁਲਾਜ਼ਮ ਸੂਰਜ ਹਰੀਜਨ ਨੂੰ ਗ੍ਰਿਫਤਾਰ ਕਰ ਲਿਆ ਹੈ। ਦਲੀਪ ਹੀ ਇਨ੍ਹਾਂ ਬੱਚਿਆਂ ਨੂੰ ਖੂਨ ਦੇਣ ਲਈ ਤਿਆਰ ਕਰਦਾ ਸੀ। ਪੁਲਿਸ ਦੀ ਕਾਰਵਾਈ ਦੌਰਾਨ ਦਲੀਪ ਅਤੇ ਤਿਰੂਪਤੀ ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਨਵਾਬ ਸਿੰਘ ਫਰਾਰ ਹੋ ਗਏ। ਨਰਸਿੰਗ ਹੋਮਾਂ ਦੀ ਜਾਂਚ ਦੌਰਾਨ ਐਸ ਪੀ ਦੇ ਨਾਲ ਕਰੌਲੀ ਹਸਪਤਾਲ ਦੇ ਡਾਕਟਰ ਉਮੇਸ਼ ਸ਼ਰਮਾ, ਟੈਕਨੀਸ਼ੀਅਨ ਅਨਿਲ ਸ਼ਰਮਾ ਅਤੇ ਕੈਲਾਦੇਵੀ ਦੇ ਡੀਐਪੀ ਡਾਕਟਰ ਤੇਜਪਾਲ ਸਿੰਘ ਵੀ ਸਨ। ਉਧਰ ਥਾਣੇ ਦੇ ਇੰਚਾਰਜ ਗੁਲਾਮਨਵੀ ਨੇ ਦਸਿਆ ਕਿ ਇਸ ਗਿਰੌਹ ਦੇ ਅੰਦਾਜ਼ਨ 8-10 ਲੋਕ ਸ਼ਾਮਲ ਹੋ ਸਕਦੇ ਹਨ। ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰਾਕੇਸ਼ ਨੇ ਦਸਿਆ ਕਿ ਉਹ ਖੁਦ 12 ਵਾਰ ਖ਼ੂਨ ਦੇ ਚੁਕਿਆ ਹੈ। ਇਸਤੋਂ ਇਲਾਵਾ ਉਹ ਮਹੂ ਇਬਰਾਹੀਮ ਦੇ ਮਨੋਜ ਪ੍ਰਜਾਪਤ ਅਤੇ ਵਜਰੂਦੀਨ ਦਾ ਖੂਨ ਵੀ ਕਢਵਾ ਚੁਕਿਆ ਹੈ। ਉਸਨੇ ਆਪਣੇ ਸਕੇ ਭਰਾ ਅਤੇ ਮਾਸੀ ਦੇ ਲੜਕੇ ਨੂੰ ਵੀ ਨਹੀਂ ਬਖਸਿ਼ਆ। ਇਨ੍ਹਾਂ ਦੋਵਾਂ ਦਾ ਖੂਨ ਵੀ ਨਰਸਿੰਗ ਹੋਮ ਨੂੰ ਦਿਵਾ ਚੁਕਿਆ ਹੈ। ਉਸਨੇ ਦਸਿਆ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਖੂਨ ਦੇ ਬਦਲੇ ਜੂਸ ਅਤੇ ਕਚੌੜੀ ਖਾਣ ਲਈ ਦਿੰਦਾ ਸ।ਿ ਕਈ ਵਾਰ ਜਦ ਖੂਨ ਦੇਣ ਵਾਲੇ ਪੈਸੇ ਮੰਗਦੇ ਤਾਂ 5 ਰੁਪਏ ਦੇ ਕੇ ਭਜਾ ਦਿੱਤਾ ਜਾਂਦਾ ਸੀ। ਕਚੌੜੀ ਅਤੇ ਜੂਸ ਵੀ ਉਹ ਦੋਵੇਂ ਨਰਸਿੰਗ ਹੋਮਾਂ ਵਿਚ ਹੀ ਖੁਆ ਪਿਲਾ ਦਿੰਦਾ ਸੀ।