ਦਮਿਸ਼ਕ – ਸੀਰੀਆ ਦੇ ਕੁਰਦਿਸ਼ ਸ਼ਹਿਰ ਕੋਬਾਨੇ ਵਿੱਚ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਪਿੱਛਲੇ 24 ਘੰਟਿਆਂ ਵਿੱਚ 146 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 200 ਤੋਂ ਵੱਧ ਲੋਕ ਜਖਮੀ ਹੋ ਗਏ।
ਸੀਰੀਆ ਵਿੱਚ ਨਿਗਰਾਨੀ ਸਮੂਹ (ਐਸਓਐਚਆਰ) ਦੇ ਅਨੁਸਾਰ ਸੀਰੀਆ ਦੇ ਉਤਰ ਵਿੱਚ ਸਥਿਤ ਕੋਬਾਨੇ ਵਿੱਚ ਅੱਤਵਾਦੀਆਂ ਨੇ 146 ਲੋਕਾਂ ਦੀ ਹੱਤਿਆ ਕਰ ਦਿੱਤੀ। ਆਈਐਸ ਦੇ ਲੜਾਕਿਆਂ ਨੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਘੁਸਪੈਠ ਕੀਤੀ ਅਤੇ ਕੁਰਦਿਸ਼ ਲੜਾਕਿਆਂ ਨਾਲ ਮੁਠਭੇੜ ਦੌਰਾਨ ਤਿੰਨ ਕਾਰ ਬੰਬ ਵਿਸਫੋਟ ਕੀਤੇ ਸਨ। ਬ੍ਰਿਟੇਨ ਵਿੱਚ ਸਥਿਤ ਨਿਗਰਾਨੀ ਸੰਸਥਾ ਨੇ ਕਿਹਾ ਕਿ ਜਖਮੀਆਂ ਦੀ ਸੰਖਿਆ ਅਧਿਕ ਹੋਣ ਕਰਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਮਰਨ ਵਾਲਿਆਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ।ਸੂਏਤਾਤ ਜਨਜਾਤੀ ਦੇ 900 ਲੋਕਾਂ ਦੀ ਹੱਤਿਆ ਤੋਂ ਬਾਅਦ ਆਈਐਸ ਦੁਆਰਾ ਕੀਤਾ ਗਿਆ ਇਹ ਦੂਸਰਾ ਸੱਭ ਤੋਂ ਵੱਡਾ ਕਤਲੇਆਮ ਹੈ।