ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਉੱਘੇ ਪਲਾਂਟ ਬਰੀਡਰ ਡਾ:ਬਲਦੇਵ ਸਿੰਘ ਢਿੱਲੋਂ ਦੇ ਕਾਰਜਕਾਲ ਵਿੱਚ ਚਾਰ ਸਾਲ ਦਾ ਵਾਧਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ:ਪੀ ਕੇ ਖੰਨਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬ ਤੇ ਹਰਿਆਣਾ ਦੇ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋ¦ਕੀ ਵੱਲੋਂ ਇਹ ਕਾਰਜਕਾਲ ਵਿੱਚ ਵਾਧਾ ਪਹਿਲੀ ਜੁਲਾਈ, 2015 ਤੋਂ ਲਾਗੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡਾ: ਢਿੱਲੋਂ ਨੇ ਨਿਯੁਕਤੀ ਪੱਤਰ ਪ੍ਰਾਪਤ ਕਰਨ ਉਪਰੰਤ ਆਪਣੀ ਜਿੰਮੇਂਵਾਰੀ ਮੁੜ ਤੋਂ ਸੰਭਾਲ ਲਈ ਹੈ।
ਡਾ: ਢਿੱਲੋਂ ਨੂੰ ਮੱਕੀ ਦੀ ਖੋਜ ਵਿੱਚ ਮਿਆਰੀ ਪ੍ਰਾਪਤੀਆਂ ਲਈ ਜਾਣਿਆਂ ਜਾਂਦਾ ਹੈ। ਇਸ ਤੋਂ ਪਹਿਲਾਂ ਡਾ: ਢਿੱਲੋਂ ਕੌਮਾਂਤਰੀ ਪੱਧਰ ਦੇ ਅਦਾਰੇ ਐਨ ਬੀ ਪੀ ਜੀ ਆਰ ਦੇ ਨਿਰਦੇਸ਼ਕ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਨਿਰਦੇਸ਼ਕ ਜਨਰਲ, ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ, ਅੰਤਰਰਾਸ਼ਟਰੀ ਮੱਕੀ ਅਤੇ ਕਣਕ ਸੁਧਾਰ ਕੇਂਦਰ, ਮੈਕਸੀਕੋ (ਸਿਮਟ) ਦੇ ਸਹਿਯੋਗੀ ਵਿਗਿਆਨੀ ਆਦਿ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਡਾ: ਢਿੱਲੋਂ ਨੂੰ ਅਨੇਕਾਂ ਕੌਮਾਂਤਰੀ ਪੱਧਰ ਦੇ ਐਵਾਰਡ ਹਾਸਿਲ ਕਰਨ ਦਾ ਮਾਣ ਪ੍ਰਾਪਤ ਹੈ।
ਆਪਣੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਡਾ: ਢਿੱਲੋਂ ਨੇ ਖੋਜ, ਸਿੱਖਿਆ ਅਤੇ ਪਸਾਰ ਗਤੀਵਿਧੀਆਂ ਲਈ ਵਿੱਤੀ ਹਾਲਤ ਬੇਹਤਰ ਕੀਤੀ ਹੈ। ਇਸ ਸਮੇਂ ਦੌਰਾਨ ਫ਼ਸਲ ਸੁਧਾਰ ਲਈ ਅਨੇਕਾਂ ਕਿਸਮਾਂ, ਤਕਨੀਕਾਂ ਅਤੇ ਤਕਨਾਲੋਜੀਆਂ ਵਿਕਸਤ ਕੀਤੀਆਂ ਗਈਆਂ । ਇਸ ਸਮੇਂ ਵਿਸੇਸ਼ ਤੌਰ ਤੇ ਕੁਦਰਤੀ ਸੋਮਿਆਂ ਦੇ ਰੱਖ ਰਖਾਵ, ਫ਼ਸਲੀ ਸੁਧਾਰ ਵਿੱਚ ਬਾਇਓ ਤਕਨਾਲੋਜੀ, ਭੋਜਨ ਪ੍ਰੋਸੈਸਿੰਗ, ਬਾਇਓੲ ਐਨਰਜੀ, ਫ਼ਸਲਾਂ ਦੇ ਰਹਿੰਦ ਖੂਹੰਦ ਦਾ ਚੰਗੇਰਾ ਪ੍ਰਬੰਧ ਆਦਿ ਤੇ ਖੋਜ ਕਾਰਜ ਕੇਂਦਰਿਤ ਕੀਤੇ ਗਏ। ਇਸ ਤੋਂ ਇਲਾਵਾ ਦੋਪਾਸੜੇ ਸਹਿਯੋਗ ਲਈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸੰਧੀਆਂ ਵੀ ਕੀਤੀਆਂ ਗਈਆਂ। ਉਨ੍ਹਾਂ ਦੀ ਸਰਪ੍ਰਸਤੀ ਹੇਠ ਬੀਤੇ ਦਿਨੀ ਅਮਰੀਕਾ ਦੀ ਓਹਾਇਓ ਸਟੇਟ ਯੂਨੀਵਰਸਿਟੀ ਦੇ ਤਕਨੀਕੀ ਯੋਗਦਾਨ ਨਾਲ ਯੂਨੀਵਰਸਿਟੀ ਵਿਖੇ ਫੂਡ ਇੰਡਸਟਰੀ ਸੈਂਟਰ ਵੀ ਸਥਾਪਿਤ ਕੀਤਾ ਗਿਆ। ਡਾ: ਢਿੱਲੋਂ ਨੂੰ ਕੁਝ ਚਿਰ ਪਹਿਲਾਂ ਕੌਮਾਂਤਰੀ ਪੱਧਰ ਦੀ ਵਿਗਿਆਨ ਪ੍ਰਫੁੱਲਤ ਕਰਨ ਵਾਲੀ ਏਜੰਸੀ ‘ਨਾਸ’ ਵੱਲੋਂ ਵੱਕਾਰੀ ਡਾ: ਬੀ ਪੀ ਪਾਲ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ: ਢਿੱਲੋਂ ਰਫੀ ਅਹਿਮਦ ਕਿਦਵਈ ਯਾਦਗਾਰੀ ਐਵਾਰਡ, ਓਮ ਪ੍ਰਕਾਸ਼ ਭਸੀਨ ਸਾਇੰਸ ਅਤੇ ਤਕਨਾਲੋਜੀ ਲਈ ਐਵਾਰਡ, ਜੇ ਸੀ ਬੋਸ ਨੈਸ਼ਨਲ ਫੈਲੋਸ਼ਿਪ, ਨਾਸ ਐਵਾਰਡ, ਡਾ: ਜੋਗਿੰਦਰ ਸਿੰਘ ਯਾਦਗਰੀ ਐਵਾਰਡ, ਡਾ: ਹਰਭਜਨ ਸਿੰਘ ਯਾਦਗਾਰਤੀ ਐਵਾਰਡ, ਆਈ ਸੀ ਏ ਆਰ ਗੋਲਡ ਮੈਡਲ ਆਦਿ ਸਨਮਾਨ ਪ੍ਰਾਪਤ ਕਰ ਚੁੱਕੇ ਹਨ।