ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਸਕੂਲ ਨਾਰਵੇ ਓਸਲੋ ਜੋ ਕਿ ਤਕਰੀਬਨ ਤਕਰੀਬਨ ਪਿੱਛਲੇ ਦੋ ਦਹਾਕਿਆਂ ਤੋਂ ਨਾਰਵੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਗੁਰਮੁੱਖੀ, ਵਿਰਸਾ, ਬੋਲੀ ਅਤੇ ਸੱਭਿਆਚਾਰ ਨਾਲ ਜੋੜਦਾ ਆ ਰਿਹਾ ਹੈ ਵੱਲੋਂ ਹਰ ਸਕੂਲੀ ਸਾਲ ਖਤਮ ਹੋਣ ਤੇ ਇੱਕ ਸਾਲਾਨਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਸਭਿਆਚਾਰਕਿ ਅਤੇ ਖੇਡਾਂ ਚ ਭਾਗ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਸਕੂਲ ਵੱਲੋਂ ਪਿੱਛਲੇ ਸਾਲਾਂ ਤੋਂ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ(ਜੋ ਸਕੂਲ ਦੇ ਸੰਸਥਾਪਕ ਵੀ ਹਨ) ਸ਼ੁਰੂ ਕੀਤਾ ਗਿਆ ਹੈ ਅਤੇ ਇਹ ਐਵਾਰਡ ਹਰ ਸਾਲ ਨਾਰਵੇ ਚ ਇੰਡੀਅਨ ਭਾਈਚਾਰੇ ਅੰਦਰ ਸਮਾਜਿਕ, ਧਾਰਮਿਕ ਜਾਂ ਵਿਦਿਆ ਖੇਤਰ ਚ ਉੱਚ ਡਿਗਰੀ ਅਤੇ ਭਾਰਤੀ ਸਮਾਜ ਲਈ ਵਧੀਆ ਕੰਮ ਕਰਨ ਵਾਲੇ ਨੂੰ ਦਿੱਤਾ ਜਾਂਦਾ ਸੀੈ, ਪਰ ਪਿੱਛਲੇ ਕੁਝ ਸਾਲਾਂ ਤੋਂ ਇਸ ਐਵਾਰਡ ਦਾ ਘੇਰਾ ਵਿਸ਼ਾਲ ਕਰ ਦਿੱਤਾ ਅਤੇ ਹੁਣ ਇਹ ਐਵਾਰਡ ਦੁਨੀਆਂ ਭਰ ‘ਚ ਪੰਜਾਬੀਅਤ ਦਾ ਨਾਮ ਰੌਸ਼ਨ ਕਰਨ ਵਾਲੀ ਸ਼ਖਸੀਅਤ ਨੂੰ ਦਿੱਤਾ ਜਾਦਾ ਹੈ। ਦੋੜਾਕ ਬਾਬਾ ਫੌਜਾ ਸਿੰਘ ਜੀ ਵੀ ਇਹ ਐਵਾਰਡ ਹਾਸਿਲ ਕਰ ਚੁੱਕੇ ਹਨ। ਇਸ ਸਾਲ ਇਹ ਐਵਾਰਡ ਦੁਨੀਆਂ ਭਰ ‘ਚ ਜਿੱਥੇ ਵੀ ਕੋਈ ਜੰਗ,ਕੁਦਰਤੀ ਜਾਂ ਹੋਰ ਆਫਤ ਆਉਂਦੀ ਹੈ ਉਥੇ ਬਿਨਾਂ ਭੇਦ ਭਾਵ ਪਹਿਲ ਦੇ ਆਧਾਰ ਤੇ ਖਾਲਸਈ ਸ਼ਾਨ ਦੇ ਪ੍ਰਤੀਕ ਖਾਲਸਾ ਏਡ ਵਾਲੇ ਭਾਈ ਰਵੀ ਸਿੰਘ ਜੀ ਨੂੰ ਦਿੱਤਾ ਗਿਆ। ਚਾਹੇ ਉਹ ਹੈਤੀ ਦਾ ਭੁਚਾਲ ਗ੍ਰਹਿਸਤ ਇਲਾਕਾ ਸੀ ਜਾਂ ਫਿਰ ਸੋਮਾਲੀਆ ਦਾ ਯੁੱਧ, ਈਰਾਕ ਦੀ ਖਾਨਾਜੰਗੀ, ਸੀਰੀਆ ਚ ਅੰਦਰੂਨੀ ਲੜਾਈ ਜਾਂ ਫਿਰ ਨੇਪਾਲ ‘ਚ ਆਏ ਭੂਚਾਲ ਦੀ ਕੁਦਰਤੀ ਆਫਤ,ਖਾਲਸਾ ਏਡ ਯੂਕੇ ਵੱਲੋਂ ਹਰ ਜਗਾ ਪਹੁੰਚ ਪੀੜਤਾਂ ਲਈ ਇਨਸਾਨੀਅਤ ਦੇ ਨਾਮ ਤੇ ਖਾਣਾ,ਸਾਫ ਪਾਣੀ, ਦਵਾਈਆਂ, ਰਹਿਣ ਲਈ ਤੰਬੂ ਆਦਿ ਹਰ ਸੇਵਾ ਲਈ ਟੀਮਾਂ ਬਣਾ ਹਾਜ਼ਿਰ ਰਹਿੰਦੇ ਹਨ। ਭਾਈ ਰਵੀ ਸਿੰਘ ਜੀ ਵੱਲੋਂ ਨਿਭਾਈ ਜਾ ਰਹੀ ਇਸ ਇਨਸਾਨੀਅਤ ਪ੍ਰਤੀ ਸੇਵਾ ਲਈ ਪੰਜਾਬੀ ਸਕੂਲ ਨਾਰਵੇ ਦੇ ਮੁੱਖ ਪ੍ਰਬੰਧਕ ਬੀਬੀ ਬਲਵਿੰਦਰ ਕੌਰ ਜੀ ਵੱਲੋਂ ਇਹ ਐਵਾਰਡ ਉਹਨਾਂ ਨੂੰ ਦੇ ਸਨਮਾਨਿਤ ਕੀਤਾ ਗਿਆ। ਅੱਜ ਪੰਜਾਬੀ ਸਕੂਲ ਓਸਲੋ ਦੇ ਮਿਹਨਤੀ ਸਟਾਫ ਬਦੌਲਤ ਨਾਰਵੇ ਵਿੱਚ ਜੰਮੇ ਪੱਲੇ ਬੱਚੇ ਪੂਰੀ ਤਰਹਾਂ ਆਪਣੇ ਧਰਮ, ਸਭਿਆਚਾਰ, ਮਾਂ ਬੋਲੀ ਪੰਜਾਬੀ ਅਤੇ ਵਿਰਸਾ ਨਾਲ ਤਾਂ ਜੁੜੇ ਹੋਏ ਹਨ ,ਉੱਥੇ ਹੀ ਇਸ ਸਕੂਲ ‘ਚੋ ਇਹ ਗੁਣ ਲੈ ਕੇ ਗਏ ਬੱਚੇ ਅੱਜ ਨਾਰਵੇ ‘ਚ ਉੱਚ ਪੱਧਰੀ ਨੌਕਰੀਆਂ ਤੇ ਬਿਰਾਜਮਾਨ ਹੋ ਆਪਣੀ ਕੌਮ ਅਤੇ ਨਾਰਵੇ ਦੀ ਤੱਰਕੀ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ।
ਪੰਜਾਬੀ ਸਕੂਲ ਨਾਰਵੇ ਨੇ ਭਾਈ ਰਵੀ ਸਿੰਘ ਜੀ ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਿਤ ਕੀਤਾ
This entry was posted in ਅੰਤਰਰਾਸ਼ਟਰੀ.