ਮੈਦੁਗੁਰੀ – ਬੋਕੋ ਹਰਮ ਦੇ ਅੱਤਵਾਦੀਆਂ ਨੇ ਉਤਰਪੂਰਬੀ ਨਾਈਜੀਰੀਆ ਦੇ ਪਿੰਡਾਂ ਤੇ ਹਮਲਾ ਕਰਕੇ 150 ਦੇ ਕਰੀਬ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਰਾਸ਼ਟਰਪਤੀ ਮੁਹਮਦੂ ਬੁਹਾਰੀ ਦੇ ਸਤਾ ਵਿੱਚ ਆਉਣ ਤੋਂ ਬਾਅਦ ਅੱਤਵਾਦੀਆਂ ਵੱਲੋਂ ਕੀਤਾ ਗਿਆ ਇਹ ਭਿਆਨਕ ਹਮਲਾ ਸੀ।
ਹੱਥਿਆਰਬੰਦ ਅੱਤਵਾਦੀਆਂ ਨੇ ਬੋਰਨੋ ਰਾਜ ਦੇ ਤਿੰਨ ਪਿੰਡਾਂ ਵਿੱਚ ਹਮਲਾ ਕੀਤਾ। ਕੁਕਵਾਂ ਪਿੰਡ ਵਿੱਚ 97 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅੱਖੀਂ ਵੇਖਣ ਵਾਲਿਆਂ ਅਨੁਸਾਰ ਅੱਤਵਾਦੀਆਂ ਨੇ ਹਮਲਾ ਉਸ ਸਮੇਂ ਕੀਤਾ, ਜਦੋਂ ਲੋਕ ਮਸਜਿਦਾਂ ਵਿੱਚ ਨਮਾਜ਼ ਪੜ੍ਹ ਰਹੇ ਸਨ ਅਤੇ ਔਰਤਾਂ ਘਰਾਂ ਵਿੱਚ ਖਾਣਾ ਬਣਾ ਰਹੀਆਂ ਸਨ। ਬੋਰਨੋ ਰਾਜ ਦੀ ਰਾਜਧਾਨੀ ਵਿੱਚ ਬੁੱਧਵਾਰ ਦੀ ਸ਼ਾਮ ਨੂੰ 50 ਤੋਂ ਵੱਧ ਅੱਤਵਾਦੀਆਂ ਨੇ ਹਮਲਾ ਕੀਤਾ।