ਭਾਈ ਮਨੀ ਸਿੰਘ ਜਿਹਾ, ਸ਼ਹੀਦ ਕੋਈ ਹੋਇਆ ਨਾ,
ਕਟਾਏ ਬੰਦ ਬੰਦ ਅੱਖੋਂ, ਇੱਕ ਹੰਝੂ ਚੋਇਆ ਨਾ।
ਮਹਾਨ ਵਿਦਵਾਨ ਬਣ, ਸਿੱਖਾਂ ਨੂੰ ਪੜ੍ਹਾਉਂਦਾ ਉਹ,
ਉਤਾਰੇ ਕਰੇ ਪੋਥੀਆਂ ਤੇ, ਬਾਣੀ ਸਮਝਾਉਂਦਾ ਉਹ।
ਵਿਸ਼ੇ ਤੇ ਵਿਕਾਰ ਕੋਈ, ਮਨ ‘ਚ ਪਰੋਇਆ ਨਾ
ਭਾਈ…..
ਸੁੰਦਰ, ਸੁਡੌਲ, ਇੱਕ, ਯੋਧਾ ਬਲਵਾਨ ਸੀ,
ਜੰਗ ਵਿੱਚ ਵੈਰੀਆਂ ਲਈ, ਬਣਦਾ ਚਟਾਨ ਸੀ।
ਪੁੱਤਰ ਭਰਾ ਕੋਈ, ਗੁਰੂ ਤੋਂ ਲਕੋਇਆ ਨਾ
ਭਾਈ…..
ਤੀਸਰਾ ਗ੍ਰੰਥੀ, ਹਰਿਮੰਦਰ ਦਾ ਥਾਪਿਆ,
ਸਾਰਾ ਪ੍ਰਬੰਧ ਉਹਦੇ, ਮੋਢਿਆਂ ਤੇ ਆ ਪਿਆ।
ਦੁਸ਼ਮਣਾਂ ਮਨ ਵਿੱਚੋਂ ,ਖੋਟ ਕਦੇ ਧੋਇਆ ਨਾ
ਭਾਈ…..
ਜਕਰੀਆ ਖਾਂ ਟੈਕਸ, ਮੇਲੇ ਵਾਲਾ ਲਾ ਲਿਆ,
ਸਿਖਾਂ ਨੂੰ ਮੁਕਾਉਣ ਵਾਲਾ, ਖੋਟ ਮਨ ਪਾ ਲਿਆ।
ਮੰਨ ਲਈ ਸ਼ਹੀਦੀ ਉਸ, ਕੌਮ ਨੂੰ ਡੁਬੋਇਆ ਨਾ
ਭਾਈ…..
ਸਿੱਖੀ ‘ਚ ਸ਼ਹੀਦੀਆਂ ਦੀ, ‘ਦੀਸ਼’ ਆਈ ਥੋੜ੍ਹ ਨਾ,
ਸਮੇਂ ਦਿਆਂ ਜ਼ੁਲਮਾਂ ਨੂੰ, ਪੈਂਦਾ ਅਜੇ ਮੋੜ ਨਾ।
ਵਿਚਾਰਾਂ ਦੀ ਅਜ਼ਾਦੀ ਵਾਲਾ, ਹੱਕ ਗਿਆ ਖੋਹਿਆ ਨਾ
ਭਾਈ……
(ਪੁਸਤਕ- ਜਿਨੀ ਨਾਮੁ ਧਿਆਇਆ)