ਸਮਾਣਾ – ਫਿਲਮਕਾਰ ਰਵਿੰਦਰ ਰਵੀ ਵੱਲੋਂ ਤਿਆਰ ਨਵੀਂ ਪੰਜਾਬੀ ਕਮੇਡੀ ਫਿਲਮ ‘ਪੈ ਗਿਆ ਪੰਗਾ’ ਨੂੰ ਅੱਜ ਰਿਲੀਜ਼ ਕਰਦਿਆਂ ਐਸ.ਐਚ.ਓ ਰਾਜੇਸ਼ ਮਲਹੋਤਰਾ ਸਿਟੀ ਇੰਚਾਰਜ ਸਮਾਣਾ ਨੇ ਕਿਹਾ ਕਿ ਅੱਜ ਸਮਾਜ ਸੁਧਾਰ ਤੇ ਨਸ਼ੇ ਤੋਂ ਸੁਚੇਤ ਕਰਨ ਵਾਲੀਆਂ ਫਿਲਮਾਂ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।
ਵਿਕੀ ਰੈਸਟੋਰੈਂਟ ਸਮਾਣਾ ਵਿਖੇ ਆਯੋਜਿਤ ਫਿਲਮ ਦੇ ਰਿਲੀਜ਼ ਸਮਾਰੋਹ ਦੌਰਾਨ ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ਕਿਹਾ ਕਿ ਕਲਾ ਦੇ ਖੇਤਰ ਵਿੱਚ ਫਿਲਮਕਾਰ ਰਵਿੰਦਰ ਰਵੀ ਸਮਾਣਾ ਦੇ ਬਹੁਪੱਖੀ ਕਾਰਜ ਅਤੇ ਯੋਗਦਾਨ ਤੇ ਸਮੂਹ ਕਲਾ ਪ੍ਰੇਮੀਆਂ ਨੂੰ ਬੇਹੱਦ ਮਾਣ ਹੈ।
ਫਿਲਮ ਦੇ ਮੁੱਖ ਕਲਾਕਾਰ ਅਦਿੱਤਯਾ ਸਾਗਰ ਤੇ ਮਨਵੀਰ ਮਨੀ ਅਤੇ ਮੈਡਮ ਹਰਮਨ (ਸੁਨਾਮ) ਨੇ ਦੱਸਿਆ ਕਿ ਪਤੀ ਪਤਨੀ ਦੇ ਜੀਵਨ ਨਾਲ ਸਬੰਧਤ ਫਿਲਮ ਦੀ ਕਹਾਣੀ ਦੁਆਰਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਮਾਜਿਕ ਕਦਰਾਂ ਕੀਮਤਾਂ ਅਤੇ ਚੱਰਿਤਰ ਨਿਰਮਾਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਫਿਲਮ ਦੇ ਪ੍ਰੋਡਿਊਸਰ ਹਰਜੀਤ ਜੱਸਲ ਫਿਲਮ ਦੇ ਪੇਸ਼ਕਾਰ ਪ੍ਰੀਤ ਮਹਾਦੀਪੁਰ (ਬੱਲੇ- ਬੱਲੇ ਟਿਊਨ ਜਲੰਧਰ), ਕਲਾਕਾਰ ਅਦਿੱਤਯਾ ਸਾਗਰ ਤੇ ਮਨਵੀਰ ਮਨੀ ਅਤੇ ਮੈਡਮ ਹਰਮਨ (ਸੁਨਾਮ) ਗੁਰਮੀਤ ਸਿੰਘ, ਇੰਦਰ ਹਾਬਰੀ, ਬਾਲ ਕਲਾਕਾਰ ਹਿੰਮਾਸੀ ਪਟਿਆਲਾ, ਪਲੇਅ ਬੈਕ ਸਿੰਗਰ ਸੋਨੂੰ ਬੋਪਰਾਏ, ਕੈਮਰਾਮੈਨ ਪਿੰਦਰ ਮਾਜਰੀ, ਭੁਪਿੰਦਰ ਮਾਜਰੀ, ਵਿਕੀ ਸ਼ੇਰਗਿੱਲ, ਹਰਮਨ ਸਿੱਧੂ ਸਮੇਤ ਸਮੂਹ ਕਲਾਕਾਰ ਦੇ ਪੱਤਵੰਤੇ ਹਾਜਰ ਸਨ।