ਅਕਾਤਿਰਿਨਬਰਗ- ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੋਮਵਾਰ ਦੀ ਰਾਤ ਨੂੰ ਚੀਨ ਦੇ ਰਾਸ਼ਟਰਪਤੀ ਹੂ ਜਿੰਤਾਓ ਨਾਲ ਮੁਲਾਕਾਤ ਕੀਤੀ ਅਤੇ ਸੀਮਾ ਨਾਲ ਸਬੰਧਤ ਮੁਦਿਆਂ ਤੇ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆ ਵਿਚ ਅਗਸੱਤ ਵਿਚ ਹੋਣ ਵਾਲੀ ਗੱਲਬਾਤ ਦਾ ਅਧਾਰ ਤਹਿ ਕੀਤਾ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸਿ਼ਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪਹੁੰਚਣ ਤੋਂ ਬਾਅਦ ਜਲਦੀ ਹੀ ਜਿੰਤਾਓ ਨਾਲ ਮੁਲਾਕਾਤ ਕੀਤੀ। ਦੋਂਵਾਂ ਨੇਤਾਵਾਂ ਵਿਚ ਖਾਸ ਕਰਕੇ ਵਪਾਰ ਅਤੇ ਆਰਥਿਕ ਖੇਤਰ ਵਿਚ ਅਗਾਂਹ ਵਧਣ ਲਈ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਚੰਗੇ ਸਿੱਟੇ ਸਾਹਮਣੇ ਆਏ ਹਨ, ਪਰ ਭਾਰਤ ਦਾ ਮੰਨਣਾ ਹੈ ਕਿ ਸੀਮਾ ਮੁਦਿਆਂ ਨੂੰ ਹੱਲ ਕਰਨ ਲਈ ਬਹੁਤ ਕੁਝ ਕੀਤਾ ਜਾ ਸਕਦਾ ਹੈ। ਸੀਮਾ ਤੇ ਸ਼ਾਂਤੀ ਬਰਕਰਾਰ ਰਹਿਣ ਕਰਕੇ ਭਾਰਤ ਨੇ ਤਸਲੀ ਜਾਹਿਰ ਕੀਤੀ ਹੈ। ਖਾਸ ਪ੍ਰਤੀਨਿਧੀਆਂ ਦਾ ਕੰਮ ਅਜੇ ਜਾਰੀ ਹੈ। ਭਾਰਤ ਅਤੇ ਚੀਨ ਦੇ ਖਾਸ ਪ੍ਰਤੀਨਿਧੀਆਂ ਦੇ ਵਿਚ ਹੋਣ ਵਾਲੀ ਇਹ ਬੈਠਕ 13 ਗੇੜ ਦੀ ਗੱਲਬਾਤ ਹੋਵੇਗੀ। ਭਾਰਤ ਦਾ ਚੀਨ ਉਪਰ ਇਹ ਅਰੋਪ ਹੈ ਕਿ ਪਾਕਿਸਤਾਨ ਚੀਨ ਸਮਝੌਤੇ 1963 ਦੇ ਤਹਿਤ ਇਸਲਾਮਾਬਾਦ ਦੁਆਰਾ ਬੀਜਿੰ਼ਗ ਨੂੰ ਨਜ਼ਾਇਜ਼ ਰੂਪ ਵਿਚ ਦਿਤੀ ਗਈ 5180 ਵਰਗ ਕਿਲੋਮੀਟਰ ਭੂਮੀ ਸਮੇਤ ਚੀਨ ਨੇ ਜਮੂੰ ਕਸ਼ਮੀਰ ਵਿਚ 43,180 ਵਰਗਕਿਲੋਮੀਟਰ ਦੇ ਭਾਰਤੀ ਅਧਿਕਾਰ ਵਾਲੀ ਤਾਂ ਉਪਰ ਕਬਜ਼ਾ ਜਮਾ ਲਿਆ ਹੈ।