ਵਿਆਨਾ – ਈਰਾਨ ਅਤੇ ਵਿਸ਼ਵ ਦੀਆਂ ਛੇ ਮਹਾਂਸ਼ਕਤੀਆਂ ਦਰਮਿਆਨ ਇੱਕ ਇਤਿਹਾਸਿਕ ਪਰਮਾਣੂੰ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਦੇ ਤਹਿਤ ਪਰਮਾਣੂੰ ਪ੍ਰੋਗਰਾਮ ਨੂੰ ਸੀਮਤ ਰੱਖਣ ਦੇ ਬਦਲੇ ਈਰਾਨ ਦੇ ਖਿਲਾਫ਼ ਲਗੀਆਂ ਰੋਕਾਂ ਤੇ ਢਿੱਲ ਦਿੱਤੀ ਜਾਵੇਗੀ।
ਈਰਾਨ ਦੇ ਇੱਕ ਡਿਪਲੋਮੈਟ ਅਨੁਸਾਰ ਸਾਰੇ ਮੁੱਦਿਆਂ ਤੇ ਗੱਲਬਾਤ ਹੋ ਗਈ ਹੈ ਅਤੇ ਸਮਝੌਤਾ ਹੋ ਗਿਆ ਹੈ। ਇੱਕ ਹੋਰ ਈਰਾਨੀ ਅਧਿਕਾਰੀ ਨੇ ਵੀ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਈਰਾਨ ਨਾਲ ਹੋਈ ਬੈਠਕ ਵਿੱਚ ਚੀਨ, ਬ੍ਰਿਟੇਨ,ਰੂਸ, ਜਰਮਨੀ, ਫਰਾਂਸ ਅਤੇ ਅਮਰੀਕਾ ਸ਼ਾਮਿਲ ਹੋਏ ਸਨ। ਇਹ ਦੇਸ਼ ਈਰਾਨ ਦੇ ਪਰਮਾਣੂੰ ਪ੍ਰੋਗਰਾਮ ਨੂੰ ਲੈ ਕੇ ਲਗੀਆਂ ਆਰਥਿਕ ਰੋਕਾਂ ਨੂੰ ਹਟਾਉਣ ਦੇ ਮੁੱਦੇ ਤੇ ਕਈ ਦਿਨਾਂ ਤੋਂ ਗੱਲਬਾਤ ਚੱਲ ਰਹੀ ਸੀ।