ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾਂਦੇ 12 ਗੁਰੂਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜ੍ਹੀ ਦੀ ਸ਼ੁਰੂਆਤ ਦੀ 50ਵੀਂ ਵਰੇ੍ਗੰਢ ਕਮੇਟੀ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਵੱਜੋਂ ਕੀਰਤਨ ਸਮਾਗਮ ਦੇ ਰੂਪ ’ਚ ਮਨਾਈ ਗਈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾੱਲ ਵਿੱਖੇ ਇਸ ਸਮਾਗਮ ’ਚ ਸਾਰੇ ਸਕੂਲਾਂ ਦੇ ਬੱਚਿਆਂ ਅਤੇ ਇੰਡੀਆ ਗੇਟ ਸਕੂਲ ਦੇ ਸਾਬਕਾ ਵਿਦਿਆਰਥੀਆਂ ਦੇ ਵੱਲੋਂ ਸ਼ਬਦ ਕੀਰਤਨ ਦਾ ਗਾਇਨ ਕੀਤਾ ਗਿਆ।19 ਜੁਲਾਈ, 1965 ਤੋਂ ਸ਼ੁਰੂ ਹੋਏ ਇੰਡੀਆਂ ਗੇਟ ਸਕੂਲ ਦਾ ਪਹਿਲਾ ਵਿਦਿਆਰਥੀ ਹੋਣ ਦੇ ਬਾਅਦ ਜਿੰਦਗੀ ਦਾ ਵਿਦਿਅਕ ਸਫਰ ਸ਼ੁਰੂ ਕਰਨ ਵਾਲੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਕੂਲ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਕਮੇਟੀ ਦਾ ਮੁੱਖ ਸੇਵਾਦਾਰ ਦੀ ਸੇਵਾ ਦੇ ਸਫਰ ਤਕ ਪੁੱਜਣ ਨੂੰ ਮਾਨ ਅਤੇ ਸਤਿਕਾਰ ਦਾ ਪ੍ਰਤੀਕ ਵੀ ਦੱਸਿਆ।
ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਇਸ ਮੌਕੇ ਤੇ ਦਿੱਲੀ ਕਮੇਟੀ ਦੇ ਸਾਰੇ ਸਕੂਲਾਂ ਦੀ ਚੇਅਰਮੈਨੀ ਦੀ ਆਪਣੇ ਵੱਲੋਂ ਨਿਭਾਈ ਗਈ ਸੇਵਾ ਦਾ ਜਿਕਰ ਕਰਦੇ ਹੋਏ ਇਸ ਲਹਿਰ ਨੂੰ ਸ਼ੁਰੂ ਕਰਨ ਦਾ ਸਿਹਰਾ ਜੀ. ਕੇ. ਦੇ ਪਿਤਾ ਸਚਖੰਡਵਾਸੀ ਜਥੇਦਾਰ ਸੰਤੋਖ ਸਿੰਘ ਦੇ ਸਿਰ ਵੀ ਬੰਨਿਆ। ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਕੋਈ ਵੀ ਸੂਬਾ ਬਿਨਾਂ ਸਿੱਖਿਆਂ ਤਰੱਕੀ ਨਹੀਂ ਕਰ ਸਕਦਾ ਇਸ ਲਈ ਦਿੱਲੀ ਕਮੇਟੀ ਨੂੰ ਬਾਕੀ ਕਾਰਜਾਂ ਦੇ ਅਲਾਵਾ ਸਿੱਖਿਆਂ ਨੂੰ ਪ੍ਰਾਥਮਿਕਤਾ ਦੇ ਤੌਰ ਤੇ ਲੈਂਦੇ ਹੋਏ ਕਮੇਟੀ ਦੇ ਸਾਬਕਾ ਮੈਂਬਰਾਂ ਵੱਲੋਂ 46 ਕਮੇਟੀ ਵਾਰਡਾਂ ਵਿੱਚ 46 ਸਕੂਲ ਸਥਾਪਿਤ ਕਰਨ ਦੇ ਲੈ ਗਏ ਸੁਪਨੇ ਤੇ ਫੁੱਲ ਚੜਾਉਣ ਦੀ ਵੀ ਸਲਾਹ ਦਿੱਤੀ। ਨਵੇਂ ਸਕੂਲਾਂ ’ਚ ਆਰਥਿਕ ਅਤੇ ਬੁਨੀਆਦੀ ਢਾਂਚਾ ਗਰੀਬ ਅਤੇ ਰੋਜ਼ਗਾਰ ਪੱਖੀ ਰੱਖਣ ਦੀ ਵੀ ਡਾੱ। ਜਸਪਾਲ ਸਿੰਘ ਨੇ ਸਲਾਹ ਦਿੱਤੀ।
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਨੂੰ ਪੰਥਕ ਸਿੱਖਿਆ ਦੇ ਮਸਲੇ ਦੇ ਵਿੱਚ ਕ੍ਰਾਂਤੀ ਕਰਾਰ ਦਿੰਦੇ ਹੋਏ ਜੀ. ਕੇ. ਨੇ ਇਹਨਾਂ ਸਕੂਲਾਂ ਤੋਂ ਪੜ੍ਹਕੇ ਨਿਕਲੇ ਬੱਚਿਆਂ ਦੇ ਹਾਈਕੋਰਟ ਦੇ ਜੱਜ਼, ਆਈਏਐਸ ਅਫਸਰ, ਇਨਕਮ ਟੈਕਸ ਕਮਿਸ਼ਨਰ, ਡੀਸੀ, ਵੱਡੇ ਉਦਯੋਗਪੱਤੀ ਅਤੇ ਬਹੁਰਾਸ਼ਟਰੀ ਕੰਪਨਿਆਂ ’ਚ ਚੇਅਰਮੈਨ ਬਣਨ ਦੀ ਵੀ ਜਾਣਕਾਰੀ ਮੌਜੂਦ ਹਜਾਰਾਂ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਸਾਂਝੀ ਕੀਤੀ। ਸਕੂਲਾਂ ਵੱਲੋਂ ਖੇਡ ਦੇ ਮੈਦਾਨ ’ਚ ਨਿਭਾਈ ਗਈ ਭੂਮਿਕਾ ਨੂੰ ਵੀ ਬੇਮਿਸ਼ਾਲ ਦਸਿਆ। ਗੁਰੂ ਸਾਹਿਬ ਵੱਲੋਂ ਨਾਮ ਜਪਣ ਤੇ ਵੰਡ ਛੱਕਣ ਦੇ ਦਿੱਤੇ ਗਏ ਉਪਦੇਸ਼ ਤੇ ਮੌਜ਼ੂਦਾ ਸਮੇਂ ਵਿੱਚ ਬਿਨਾਂ ਸਿੱਖਿਆਂ ਦੇ ਪਹਿਰਾ ਦੇਣ ਤੋਂ ਵੀ ਸਿੱਖਾਂ ਨੂੰ ਜੀ. ਕੇ. ਨੇ ਅਸਮਰਥ ਦੱਸਿਆ। ਸੰਗਤ ਨੂੰ ਭੋਜਨ ਦੇ ਲੰਗਰ ਦੇ ਨਾਲ ਹੀ ਲੋੜਵੰਦ ਬੱਚਿਆਂ ਨੂੰ ਮਾਇਕ ਮਦਦ ਦਿੰਦੇ ਹੋਏ ਵਿਦਿਆ ਦਾ ਲੰਗਰ ਛੱਕਾਉਣ ਦਾ ਵੀ ਜੀ।ਕੇ। ਨੇ ਸੱਦਾ ਦਿੱਤਾ। ਮੌਜੂਦਾ ਕਮੇਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਫੀਸ ਮੁਆਫੀ ਸਰਕਾਰੀ ਸਕੀਮਾਂ ਤਹਿਤ ਵਰ੍ਹੇ 2014-15 ਵਿੱਚ 42 ਕਰੋੜ ਰੁਪਏ ਤਕ ਪਹੁੰਚਾਉਣ ਦਾ ਵੀ ਜੀ. ਕੇ. ਨੇ ਦਾਅਵਾ ਕੀਤਾ। ਉੱਚ ਵਿਦਿਆ ਬੱਚਿਆਂ ਨੂੰ ਦੇ ਕੇ ਨਵੀਂ ਪਨੀਰੀ ’ਚ ਕੌਮ ਦੇ ਕਾਨੂੰਨ ਨਿਰਮਾਤਾ ਆਈ।ਏ।ਐਸ। ਅਤੇ ਆਈ.ਪੀ.ਐਸ. ਅਫਸਰਾਂ ਦੀ ਫੌਜ ਤਿਆਰ ਕਰਨ ਦੀ ਵੀ ਜੀ।ਕੇ।ਨੇ ਪੁਰਜੋਰ ਵਕਾਲਤ ਕੀਤੀ।
ਸਕੂਲੀ ਸਿੱਖਿਆਂ ਕਾਉਂਸਿਲ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ ਨੇ ਆਏ ਹੋਏ ਸਾਰੇ ਪਤਵੰਤਿਆਂ ਨੂੰ ਜੀ ਆਇਆ ਕਹਿੰਦੇ ਹੋਏ ਸਕੂਲ ਦੀ 50ਵੀਂ ਵਰ੍ਹੇਗੰਢ ਦੀ ਸਟਾਫ, ਵਿਦਿਆਰਥੀ, ਕਮੇਟੀ ਅਤੇ ਮਾਤਾ-ਪਿਤਾ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ ਅਤੇ ਵਿਦੇਸ਼ ’ਚ ਸ਼ੂਗਰ ਦੀ ਬੀਮਾਰੀ ਤੇ ਰਿਸਰਚ ਕਰਕੇ ਆਈ ਡਾ. ਇੰਦਰਪ੍ਰੀਤ ਕੌਰ ਦਰਦੀ ਦਾ ਵੀ ਸਨਮਾਨ ਕੀਤਾ ਗਿਆ। ਕਮੇਟੀ ਦੇ ਹਜ਼ੂਰੀ ਰਾਗੀ ਅਤੇ ਸਕੂਲ ਦੇ ਸਾਬਕਾ ਵਿਦਿਆਰਥੀ ਭਾਈ ਕੁਲਤਾਰ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੈਂਬਰ ਤਨਵੰਤ ਸਿੰਘ, ਮਨਮੋਹਨ ਸਿੰਘ, ਦਰਸ਼ਨ ਸਿੰਘ, ਗੁਰਮੀਤ ਸਿੰਘ ਮੀਤਾ, ਜਤਿੰਦਰਪਾਲ ਸਿੰਘ ਗੋਲਡੀ, ਪਰਮਜੀਤ ਸਿੰਘ ਚੰਢੋਕ, ਰਵੇਲ ਸਿੰਘ, ਅਮਰਜੀਤ ਸਿੰਘ ਪਿੰਕੀ, ਅਤੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਤੇ ਆਈ.ਟੀ. ਸਲਾਹਕਾਰ ਵਿਕ੍ਰ੍ਮ ਸਿੰਘ ਮੌਜ਼ੂਦ ਸਨ।