ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਪੋਰਟਸ ਕੈਂਪਸ ਵਿਖੇ ਬੀ ਪੀ ਐੱਡ ਵਿਚ ਦਾਖਲੇ ਲਈ ਵਿਦਿਆਰਥੀਆਂ ਦੀ ‘ਯੋਗਤਾ ਪ੍ਰੀਖਿਆ’ ਆਯੋਜਿਤ ਕਰਵਾਈ ਗਈ। ਟੈਸਟ ਦੇਣ ਲਈ ਪੁੱਜੇ 105 ਵਿਦਿਆਰਥੀਆਂ ਵਿਚੋਂ 71 ਬੱਚਿਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ ਸਰੀਰਕ ਸਿੱਖਿਆ ਦੀ ਉਚੇਰੀ ਪੜ੍ਹਾਈ ਇਸ ਕੋਰਸ ਦੌਰਾਨ ਯੂਨੀਵਰਸਿਟੀ ਵਿਖੇ ਕਰਵਾਈ ਜਾਵੇਗੀ।
ਇਸ ਪ੍ਰਤੀਯੋਗਤਾ ਦੌਰਾਨ 600 ਮੀਟਰ ਦੌੜ, 50 ਮੀਟਰ ਡੈਸ਼ ਦੌੜ, ਓਵਰ ਹੈੱਡ ਮੈਡੀਸਨ ਬਾਲ ਥਰੋਅ, ਸਟਂੈਡਿੰਗ ਬਰੌਡ ਜੰਪ, ਸ਼ਟਰ ਦੌੜ ਆਦਿ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਯੋਗ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਇਸ ਪ੍ਰੋਗਰਾਮ ਦੀ ਦੇਖ-ਰੇਖ ਤੇ ਰੂਪਰੇਖਾ ਤਿਆਰ ਕਰਨ ਵਾਲੇ ਡਾ. ਕੇਵਲ ਡਾਇਰੈਕਟਰ ਸਪੋਰਟਸ ਵੱਲੋਂ ਇਸ ਗਤੀਵਿਧੀ ਦੀ ਸਫਲਤਾ ਲਈ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਰਵਿੰਦਰ ਸੂਮਲ ਅਤੇ ਸਮੁੱਚੇ ਸਟਾਫ਼ ਦੀ ਸ਼ਲਾਘਾ ਕੀਤੀ ਗਈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਗਤੀਵਿਧੀ ਦੀ ਸਫਲਤਾ ਦੀ ਵਧਾਈ ਦੇਣ ਦੇ ਨਾਲ-ਨਾਲ ਇਹ ਵੀ ਯਕੀਨ ਦਿਵਾਇਆ ਕਿ ਇਸ ਕੋਰਸ ਵਿਚ ਭਰਤੀ ਹੋਏ ਇਨ੍ਹਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਸਟਾਫ ਵੱਲੋਂ ਉੱਚ-ਪੱਧਰੀ ਮਿਆਰੀ ਸਿੱਖਿਆ ਮੁਹੱਈਆ ਕਰਵਾ ਕੇ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੇ ਚੰਗੇ ਖਿਡਾਰੀ ਤੇ ਅਧਿਆਪਕ ਬਣਾਉਣ ਦੇ ਨਾਲ-ਨਾਲ ਚੰਗੇ ਇਨਸਾਨ ਬਣਾਉਣ ਲਈ ਵੀ ਪ੍ਰੇਰਨਾ ਦਿੱਤੀ ਜਾਵੇਗੀ।
ਪ੍ਰੋ. ਸੱਤਪਾਲ ਸਿੰਘ, ਪ੍ਰੋ. ਕੁਲਵਿੰਦਰਪਾਲ ਸਿੰਘ ਮਾਹੀ, ਪ੍ਰੋ. ਕੰਵਲਜੀਤ ਸਿੰਘ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਗੁਰਦੀਪ ਸਿੰਘ ਅਤੇ ਮੈਡਮ ਸੁਰਿੰਦਰ ਕੌਰ ਮਾਹੀ ਦਾ ਪ੍ਰੋਗਰਾਮ ਦੌਰਾਨ ਵਿਸ਼ੇਸ਼ ਯੋਗਦਾਨ ਰਿਹਾ।