ਇਸਲਾਮਾਬਾਦ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਅਤੇ ਅਮਰੀਕਾ ਦਰਮਿਆਨ ਸਬੰਧਾਂ ਦਾ ਵਿਸਤਾਰ ਅਤੇ ਹੋਰ ਵਧੀਆ ਬਣਾਉਣ ਲਈ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਵਾਸਿ਼ੰਗਟਨ ਦੌਰੇ ਲਈ ਇਨਵਾਈਟ ਕੀਤਾ ਹੈ।ਪਾਕਿਸਤਾਨ ਦੇ ਇੱਕ ਰਾਜਨਾਇਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪਾਕਿਸਤਾਨੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੀ ਇਹ ਅਮਰੀਕਾ ਯਾਤਰਾ ਅਕਤੂਬਰ ਵਿੱਚ ਹੋਣ ਦੀ ਸੰਭਾਵਨਾ ਹੈ। ਸ਼ਰੀਫ਼ ਦੀ ਇਹ ਯਾਤਰਾ ਉਨ੍ਹਾਂ ਦੇ ਨਿਊਯਾਰਕ ਦੌਰੇ ਤੋਂ ਵੱਖਰੀ ਹੋਵੇਗੀ, ਜਿਸ ਦੌਰਾਨ ਉਹ ਸੰਯੁਕਤ ਰਾਸ਼ਟਰ ਦੇ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਵਾਈਟ ਹਾਊਸ ਦੇ ਇਸ ਨਿਓਤੇ ਨੂੰ ਅਜੇ ਤੱਕ ਰਸਮੀ ਤੌਰ ਤੇ ਸਰਵਜਨਿਕ ਨਹੀਂ ਕੀਤਾ ਗਿਆ। ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੀ ਆਪਣੇ ਕਾਰਜਕਾਲ ਦੌਰਾਨ ਵਾਈਟ ਹਾਊਸ ਦੀ ਇਹ ਦੂਸਰੀ ਯਾਤਰਾ ਹੋਵੇਗੀ। ਇੱਕ ਹੋਰ ਪਾਕਿਸਤਾਨੀ ਰਾਜਨਾਇਕ ਦਾ ਕਹਿਣਾ ਹੈ ਕਿ ਇਸ ਨਿਓਤੇ ਦਾ ਕਾਰਣ ਸ਼ਰੀਫ਼ ਸਰਕਾਰ ਨੂੰ ਮਜ਼ਬੂਤ ਕਰਨਾ ਹੈ।