ਮੁੰਬਈ – ਬਾਲੀਵੁੱਡ ਐਕਟਰ ਸਲਮਾਨ ਖਾਨ ਨੇ 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੇਮਨ ਨੂੰ ਫਾਂਸੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ। ਸਲਮਾਨ ਨੇ ਕਿਹਾ ਕਿ ਟਾਈਗਰ ਮੇਮਨ ਦੇ ਗੁਨਾਹਾਂ ਦੀ ਸਜ਼ਾ ਉਸ ਦੇ ਭਰਾ ਯਾਕੂਬ ਮੇਮਨ ਨੂੰ ਨਹੀਂ ਮਿਲਣੀ ਚਾਹੀਦੀ।
ਯਾਕੂਬ ਮੇਮਨ ਦੀ ਸਪੋਰਟ ਵਿੱਚ ਸਲਮਾਨ ਨੇ ਦੇਰ ਰਾਤ ਕਈ ਟਵੀਟ ਕੀਤੇ। ਉਨ੍ਹਾਂ ਨੇ ਲਿਖਿਆ ਕਿ ਇੱਕ ਨਿਰਦੋਸ਼ ਦੀ ਮੌਤ ਇਨਸਾਨੀਅਤ ਦੀ ਮੌਤ ਹੈ। ਸਲਮਾਨ ਨੇ ਸ਼ਨਿਚਰਵਾਰ ਰਾਤ ਨੂੰ 49 ਮਿੰਟ ਵਿੱਚ ਕੁਲ 14 ਟਵੀਟ ਕਰਕੇ ਯਾਕੂਬ ਦਾ ਸਪੋਰਟ ਕੀਤਾ। ਸਲਮਾਨ ਨੇ ਟਵੀਟ ਵਿੱਚ ਲਿਖਿਆ, “ਟਾਈਗਰ ਮੇਮਨ ਨੂੰ ਪਕੜੋ, ਜੋ ਬਿੱਲੀ ਦੀ ਤਰ੍ਹਾਂ ਛੂਪਿਆ ਹੈ ਅਤੇ ਅਸੀਂ ਇੱਕ ਬਿੱਲੀ ਨੂੰ ਪਕੜ ਨਹੀਂ ਪਾ ਰਹੇ ….।”
ਸਲਮਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਅਪੀ਼ ਕਰਦੇ ਹੋਏ ਕਿਹਾ, “ ਸ਼ਰੀਫ਼ ਸਾਹਬ ਆਪ ਦੇ ਲਈ ਇੱਕ ਦਰਖਾਸਤ ਹੈ ਕਿ ਅਗਰ ਇਹ (ਟਾਈਗਰ ਮੇਮਨ) ਤੁਹਾਡੇ ਦੇਸ਼ ਵਿੱਚ ਹੈ ਤਾਂ ਪਲੀਜ਼ ਦੱਸ ਦੇਵੋ।”
ਵਰਨਣਯੋਗ ਹੈ ਕਿ ਯਾਕੂਬ ਮੇਨਨ ਨੂੰ 30 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਤੈਅ ਹੈ। ਸੁਪਰੀੰ ਕੋਰਟ ਨੇ ਯਾਕੂਬ ਦੀ ਕਿਊਰੇਟਿਵ ਦਰਖਾਸਤ ਨੂੰ ਖਾਰਿਜ਼ ਕਰ ਦਿੱਤਾ ਹੈ।