ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਜਾਤੀਵਾਦ ਸਬੰਧੀ ਜਨਗਣਨਾ ਦੇ ਅੰਕੜੇ ਸਰਵਜਨਿਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਗਾਂਧੀ ਮੈਦਾਨ ਵਿੱਚ ਕੀਤੇ ਗਏ ਪ੍ਰੋਗਰਾਮ ਦੌਰਾਨ ਨਰੇਂਦਰ ਮੋਦੀ ਤੇ ਜਮ ਕੇ ਨਿਸ਼ਾਨਾ ਸਾਧਿਆ। ਮੋਦੀ ਨੇ ਵੀ ਸ਼ਨਿਚਰਵਾਰ ਨੂੰ ਮੁਜਫ਼ਰਪੁਰ ਵਿੱਚ ਆਯੋਜਿਤ ਰੈਲੀ ਦੌਰਾਨ ਲਾਲੂ ਤੇ ਜਮ ਕੇ ਹਮਲੇ ਕੀਤੇ ਸਨ। ਉਨ੍ਹਾਂ ਨੇ ਆਰਜੇਡੀ ਨੂੰ ‘ਰੋਜ਼ਾਨਾ ਜੰਗਲਰਾਜ ਦਾ ਡਰ’ ਪਾਰਟੀ ਦੱਸਿਆ।
ਲਾਲੂ ਨੇ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ ਕਾਲੀਆ ਨਰੇਂਦਰ ਮੋਦੀ ਦਾ ਪੁਨਰਜਨਮ ਨਾਗ ਦੇ ਰੂਪ ਵਿੱਚ ਕਲਯੁਗ ਵਿੱਚ ਹੋਇਆ ਹੈ। ਮੋਦੀ ਨੇ ਪਹਿਲਾਂ ਗੁਜਰਾਤ ਨੂੰ ਡੰਗਿਆ। ਹੁਣ ਪੂਰੇ ਦੇਸ਼ ਨੂੰ ਡੰਗਣ ਲਈ ਤੁਰ ਪਏ ਹਨ। ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਬਿਹਾਰ ਤੋਂ ਅਸੀਂ ਮੋਦੀ ਨੂੰ ਨੱਥ ਪਾ ਕੇ ਭਜਾਂਵਾਂਗੇ। ਸਾਡੀ ਲੜਾਈ ਕਿਸੇ ਜਾਤ ਦੇ ਖਿਲਾਫ਼ ਨਹੀਂ ਹੈ, ਅਸੀਂ ਸਾਰੀਆਂ ਜਾਤਾਂ ਦੇ ਗਰੀਬਾਂ ਦੇ ਹੱਕ ਵਿੱਚ ਆਪਣੀ ਲੜਾਈ ਲੜ ਰਹੇ ਹਾਂ।” ਮੋਦੀ ਨੇ ਵੀ ਸ਼ਨਿਚਰਵਾਰ ਨੂੰ ਮੁਜਫ਼ਰਪੁਰ ਵਿੱਚ ਆਯੋਜਿਤ ਰੈਲੀ ਦੌਰਾਨ ਲਾਲੂ ਤੇ ਜਮ ਕੇ ਹਮਲੇ ਕੀਤੇ ਸਨ। ਉਨ੍ਹਾਂ ਨੇ ਆਰਜੇਡੀ ਨੂੰ ‘ਰੋਜ਼ਾਨਾ ਜੰਗਲਰਾਜ ਦਾ ਡਰ’ ਪਾਰਟੀ ਦੱਸਿਆ ਸੀ।
ਲਾਲੂ ਪ੍ਰਸਾਦ ਆਪਣੇ ਇਸ ਉਪਵਾਸ ਤੇ ਬੈਠਣ ਲਈ ਗਾਂਧੀ ਮੈਦਾਨ ਵਿੱਚ ਟਮਟਮ ਤੇ ਆਏ ਸਨ। ਉਨ੍ਹਾਂ ਦੇ ਨਾਲ ਜਦਯੂ ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ ਵੀ ਮੌਜੂਦ ਸਨ। ਰਜਦ ਨੇ 27 ਜੁਲਾਈ ਨੂੰ ਬਿਹਾਰ ਬੰਦ ਦਾ ਵੀ ਐਲਾਨ ਕੀਤਾ ਹੈ।