ਅੰਮ੍ਰਿਤਸਰ- ਪਾਕਿਸਤਾਨ ਸਰਕਾਰ ਨੇ ਲਹੌਰ ਦੀ ਇਤਿਹਾਸਕ ਲਾਲ ਹਵੇਲੀ ਸਿੱਖਾਂ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੂਰਬ ਤੇ ਮੰਗਲਵਾਰ ਨੂੰ ਲਹੌਰ ਵਿਚ ਅਯੋਜਿਤ ਇਕ ਮੇਲੇ ਦੌਰਾਨ ਔਕਾਫ ਬੋਰਡ ਦੇ ਮੀਤ ਪ੍ਰਧਾਨ ਮੁਹੰਮਦ ਅਲੀ ਖਾਨ ਨੇ ਕਿਹਾ ਕਿ ਸਿੱਖ ਗੁਰੂ ਅਰਜਨ ਦੇਵ ਜੀ ਦੀ ਯਾਦ ਨਾਲ ਜੁੜੀ ਇਹ ਹਵੇਲੀ ਜਲਦੀ ਹੀ ਸਿੱਖਾਂ ਨੂੰ ਸੌਂਪ ਦਿਤੀ ਜਾਵੇਗੀ।
ਮੁਗਲਕਾਲ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਜਗ੍ਹਾ ਬਹੁਤ ਤਸੀਹੇ ਦਿਤੇ ਗਏ ਸਨ। ਸਹੀਦੀ ਪੂਰਬ ਮਨਾਉਣ ਲਈ ਲਹੌਰ ਗਏ ਧਾਰਮਿਕ ਨੇਤਾ ਸੋਹਣ ਸਿੰਘ ਨੇ ਖਾਨ ਦੇ ਹਵਾਲੇ ਨਾਲ ਦਸਿਆ ਕਿ ਪਾਕਿਸਤਾਨ ਵਿਚ ਗਲਿਆਰੇ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਗਲਿਆਰੇ ਤੋਂ ਭਾਰਤੀ ਸਿੱਖਾਂ ਨੂੰ ਬਿਨਾਂ ਪਾਸਪੋਰਟ ਗੁਰਦਵਾਰਾ ਸਾਹਿਬ ਜਾਣ ਲਈ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਜਲਦੀ ਹੀ ਭਾਰਤ ਸਰਕਾਰ ਨੂੰ ਪੱਤਰ ਲਿਖਣ ਵਾਲੀ ਹੈ। ਗਲਿਆਰਾ ਭਾਰਤ- ਪਾਕਿਸਤਾਨ ਸੀਮਾ ਤੇ ਸਥਿਤ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਤਕ ਬਣਾਇਆ ਜਾ ਰਿਹਾ ਹੈ।