ਕੁਆਲਾਲੰਪਰ – ਹਿੰਦ ਮਹਾਂਸਾਗਰ ਵਿੱਚ ਰਿਊਨਿਅਨ ਦੀਪ ਤੇ ਮਿਲਿਆ ਮਲਬਾ ਪਿੱਛਲੇ 17 ਮਹੀਨਿਆਂ ਤੋਂ ਲਾਪਤਾ ਮਲੇਸ਼ੀਆ ਏਅਰਲਾਈਨਜ਼ ਦੇ ਦੁਰਘਟਨਾ ਦਾ ਸਿ਼ਕਾਰ ਹੋਏ ਜਹਾਜ਼ ਐਮ. ਐਚ. 370 ਦਾ ਹੀ ਹੈ।
ਮਲੇਸ਼ੀਆ ਦੇ ਪ੍ਰਧਾਨਮੰਤਰੀ ਨਜੀਬ ਰਜ਼ਾਕ ਨੇ ਕਿਹਾ ਹੈ ਕਿ ਮਾਹਿਰਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਰਿਊਨਿਅਨ ਦੀਪ ਤੇ ਮਿਲਿਆ ਮੱਲਬਾ ਅਸਲ ਵਿੱਚ ਐਮ. ਐਚ. 370 ਦਾ ਹੀ ਹੈ। ਇਸ ਜਹਾਜ਼ ਦੇ ਗੁੰਮ ਹੋ ਜਾਣ ਤੋਂ ਬਾਅਦ ਇਤਿਹਾਸ ਵਿੱਚ ਹੁਣ ਤੱਕ ਦਾ ਇਹ ਸੱਭ ਤੋਂ ਵੱਡਾ ਰਹੱਸ ਹੀ ਬਣਿਆ ਹੋਇਆ ਸੀ। ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਸੀ ਮਿਲ ਰਹੀ ਕਿ ਆਖਿਰ ਇਸ ਨਾਲ ਕੀ ਵਾਪਰਿਆ।
ਵਰਨਣਯੋਗ ਹੈ ਕਿ ਐਮ. ਐਚ. 370 ਪਿੱਛਲੇ ਸਾਲ 8 ਮਾਰਚ ਨੂੰ ਕੁਆਲਾਲੰਪਰ ਤੋਂ ਬੀਜਿੰਗ ਦੀ ਉਡਾਣ ਦੇ ਦੌਰਾਨ ਰਸਤੇ ਵਿੱਚ ਹੀ ਹਿੰਦ ਮਹਾਂਸਾਗਰ ਦੇ ਉਪਰ ਜਾਂਦੇ ਹੋਏ ਲਾਪਤਾ ਹੋ ਗਿਆ ਸੀ। ਜਹਾਜ਼ ਵਿੱਚ ਉਸ ਸਮੇਂ ਸਟਾਫ਼ ਮੈਂਬਰਾਂ ਸਮੇਤ 239 ਯਾਤਰੀ ਸਵਾਰ ਸਨ।