ਵਸਿ਼ਗਟਨ- ਅਮਰੀਕਾ ਦੇ ਜਾਇੰਟ ਚੀਫ ਆਫ ਸਟਾਫਸ ਮਾਈਕ ਮੂਲੇਨ ਨੇ ਕਿਹਾ ਹੈ ਕਿ ਪਿੱਛਲੇ ਤਿੰਨ ਸਾਲਾਂ ਵਿਚ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਤਾਲਿਬਾਨ ਕਾਫੀ ਵਧਿਆ-ਫੁਲਿਆਂ ਹੈ। ਲੜਾਈ ਤੋਂ ਪਹਿਲਾਂ ਉਸ ਨੂੰ ਇਥੇ ਆਪਣੇ ਲੋਕਾਂ ਨੂੰ ਅਰਾਮ ਅਤੇ ਟਰੇਨਿੰਗ ਦੇਣ ਵਿਚ ਕਾਫੀ ਅਸਾਨੀ ਹੋਈ।
ਮੂਲੇਨ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨੀ ਸੈਨਾ ਦੇ ਯਤਨਾਂ ਸਦਕਾ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਘੁਸਪੈਠ ਰੋਕਣ ਵਿਚ ਮਦਦ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲਾਂ ਵਿਚ ਹਿੰਸਾ ਬਹੁਤ ਵਧੀ ਹੈ। ਤਾਲਿਬਾਨ ਦੀ ਤਾਕਤ ਵਧਣ ਦੀ ਵਜ੍ਹਾ ਇਹ ਵੀ ਹੈ ਕਿ ਇਸ ਦੌਰਾਨ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਵਿਚ ਉਸ ਨੂੰ ਸੁਰੱਖਿਅਤ ਪਨਾਹ ਮਿਲੀ। ਅਮਰੀਕਾ ਦੀ ਪਾਕਿਸਤਾਨ – ਅਫਗਾਨਿਸਤਾਨ ਨੀਤੀ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਇਤਰਾਜ਼ ਦੇ ਬਾਵਜੂਦ ਮੂਲੇਨ ਨੇ ਇਸ ਨੂੰ ਸਹੀ ਕਰਾਰ ਦਿਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੋਵੇਂ ਇਕ ਹੀ ਲੜਾਈ ਦਾ ਹਿੱਸਾ ਹਨ ਅਤੇ ਦੋਵੈਂ ਇਕ ਦੂਸਰੇ ਨਾਲ ਜੁੜੇ ਹੋਏ ਹਨ। ਦੋਵਾਂ ਨੂੰ ਇਕ ਹੀ ਨੀਤੀ ਵਿਚ ਸ਼ਾਮਿਲ ਕੀਤਾ ਜਾਣਾ ਉਚਿਤ ਹੈ।