ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਸਰਗਰਮੀਆਂ ਹੁਣ ਤੋਂ ਹੀ ਤੇਜ਼ ਹੋ ਗਈਆਂ ਹਨ। ਰਾਸ਼ਟਰਪਤੀ ਉਮੀਦਵਾਰ ਲਈ ਦਾਅਵੇਦਾਰਾਂ ਨੇ ਹੁਣ ਤੋਂ ਹੀ ਵੋਟਰਾਂ ਦਾ ਮਨ ਪਰਖਣਾ ਸ਼ੁਰੂ ਕਰ ਦਿੱਤਾ ਹੈ। ਰੀਪਬਲੀਕਨ ਪਾਰਟੀ ਵੱਲੋਂ ਦਾਅਵਾ ਪੇਸ਼ ਕਰਨ ਵਾਲੇ ਜੇਬ ਬੁਸ਼ ਨੇ ਕਿਹਾ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਦੁਨੀਆਂ ਨੂੰ ਇਸਲਾਮਿਕ ਸਟੇਟ ਤੋਂ ਮੁਕਤੀ ਦਿਵਾਉਣਗੇ।
ਜੇਬ ਬੁਸ਼ ਦੀ ਵਿਦੇਸ਼ ਨੀਤੀ ਦਾ ਇਹ ਅਹਿਮ ਹਿੱਸਾ ਹੋਵੇਗਾ।ਉਨ੍ਹਾਂ ਨੇ ਇਰਾਕ ਦੀ ਅਸ਼ਾਂਤੀ ਲਈ ਹਿਲਰੀ ਨੂੰ ਜਿੰਮੇਵਾਰ ਠਹਿਰਾਇਆ।ਉਨ੍ਹਾਂ ਨੇ ਕਿਹਾ ਕਿ ਅਸੀਂ ਜਾਲਮ ਅੱਤਵਾਦੀ ਸੰਗਠਨ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਜਿਸਨੇ ਲੱਖਾਂ ਲੋਕਾਂ ਦੀਆਂ ਜਿੰਦਗੀਆਂ ਬਰਬਾਦ ਕੀਤੀਆਂ ਹਨ। ਜੇਬ ਬੁਸ਼, ਸਾਬਕਾ ਰਾਸ਼ਟਰਪਤੀ ਜਾਰਜ ਬੁਸ਼ ਦੇ ਛੋਟੇ ਭਰਾ ਅਤੇ ਸਾਬਕਾ ਰਾਸ਼ਟਰਪਤੀ ਸੀਨੀਅਰ ਐਚ. ਡਬਲਿਯੂ. ਬੁਸ਼ ਦੇ ਬੇਟੇ ਹਨ। ਡੈਮੋਕਰੇਟ ਪਾਰਟੀ ਵੱਲੋਂ ਦਾਅਵਾ ਪੇਸ਼ ਕਰਨ ਵਾਲੀ ਹਿਲਰੀ ਕਲਿੰਟਨ ਨੇ ਇੱਕ ਸਭਾ ਵਿੱਚ ਕਾਲਜ ਅਫੋਰਡੇਬਿਲਿਟੀ ਪਲਾਨ ਪੇਸ਼ ਕੀਤਾ।ਹਿਲਰੀ ਵੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਧਰਮਪਤਨੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਾਅਵੇਦਾਰ ਹਨ।