ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਭੋਜਨ ਵਿਗਿਆਨ ਅਤੇ ਤਕਨਾਲੌਜੀ ਵਿਭਾਗ ਵਿੱਚ ਪੀ ਐਚ ਡੀ ਦੀ ਡਿਗਰੀ ਕਰ ਰਹੇ ਅਸ਼ਵਨੀ ਕੁਮਾਰ ਨੂੰ ਏਸ਼ੀਆ-ਪੈਸਿਫਿਕ ਐਸੋਸੀਏਸ਼ਨ ਆਫ਼ ਐਗਰੀਕਲਚਰਲ ਰਿਸਰਚ ਇੰਸਟੀਚਿਊਸ਼ਨਜ਼ ਬੈਂਕਾਕ ਵੱਲੋਂ ਡਰਾਈਲੈਂਡ ਸੀਰੀਅਲ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ । ਅੰਤਰਰਾਸ਼ਟਰੀ ਖੇਤੀ ਖੋਜ ਦੇ ਕੰਸਰੋਟੀਅਮ ਗਰੁੱਪ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਇਸ ਸਕਾਲਰਸ਼ਿਪ ਨੂੰ ਹਾਸਲ ਕਰਨ ਲਈ ਏਸ਼ੀਆ ਭਰ ਵਿੱਚੋਂ ਚਾਰ ਵਿਦਿਆਰਥੀ ਚੁਣੇ ਗਏ । ਇਸ ਸਕਾਲਰਸ਼ਿਪ ਨੂੰ ਪ੍ਰਦਾਨ ਕਰਨ ਦਾ ਮੁੱਖ ਮੰਤਵ ਡਰਾਈਲੈਂਡ ਸੀਰੀਅਲ ਵਿੱਚ ਉਤਪਾਦਿਕਤਾ ਅਤੇ ਗੁਣਵਤਾ ਵਧਾਉਣ ਵਾਲੀਆਂ ਤਕਨਾਲੌਜੀਆਂ, ਕਟਾਈ ਉਪਰੰਤ ਪ੍ਰੋਸੈਸਿੰਗ ਅਤੇ ਨਵੀਨ ਵਿਗਿਆਨ ਦੇ ਖੇਤਰਾਂ ਵਿੱਚ ਉੱਭਰ ਰਹੇ ਵਿਗਿਆਨੀਆਂ ਦੀ ਜਾਣਕਾਰੀ ਵਧਾਉਣਾ ਹੈ । ਇਸ ਮੌਕੇ ਡਾ. ਸ੍ਰੀਮਤੀ ਅਮਰਜੀਤ ਕੌਰ, ਮੁੱਖੀ, ਭੋਜਨ ਵਿਗਿਆਨ ਅਤੇ ਤਕਨਾਲੌਜੀ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਹਾਸਲ ਕਰਨ ਵਾਲੇ ਪੀ ਏ ਯੂ ਦੇ ਹੋਣਹਾਰ ਵਿਦਿਆਰਥੀ ਨੂੰ ਦੋ ਸਾਲ ਲਈ ਖੋਜ ਕਾਰਜ ਕਰਨ ਹਿੱਤ 10,000/- ਅਮਰੀਕਨ ਡਾਲਰ ਮਿਲਣਗੇ ।
ਇਸ ਮੌਕੇ ਡਾ. ਬਲਦੇਵ ਸਿੰਘ ਢਿੱਲੋਂ, ਵਾਈਸ ਚਾਂਸਲਰ ਪੀ ਏ ਯੂ, ਡਾ. (ਸ੍ਰੀਮਤੀ) ਨੀਲਮ ਗਰੇਵਾਲ, ਡੀਨ ਪੋਸਟਗ੍ਰੈਜੂਏਟ ਸਟੱਡੀਜ਼ ਅਤੇ ਡਾ. ਐਚ ਐਸ ਧਾਲੀਵਾਲ, ਡੀਨ ਖੇਤੀਬਾੜੀ ਕਾਲਜ ਨੇ ਅਸ਼ਵਨੀ ਕੁਮਾਰ ਨੂੰ ਵਧਾਈ ਦਿੱਤੀ ।