ਮੁੰਬਈ- ਗਲੋਬਲ ਮਾਰਕਿਟ ਅਤੇ ਏਸ਼ਿਆਈ ਬਾਜ਼ਾਰਾਂ ਵਿੱਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ ਤੇ ਵੀ ਪਿਆ। ਰਿਪੋਰਟਾਂ ਅਨੁਸਾਰ ਸੋਮਵਾਰ ਨੂੰ ਕਾਰੋਬਾਰੀ ਦਿਨ ਦੀ ਸ਼ੁਰੂਆਤ ਵਿੱਚ ਹੀ ਬੀਐਸਈ ਦੇ ਸੇਂਸੇਕਸ ਅਤੇ ਐਨਐਸਈ ਦੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। ਦਿਨ ਦੀ ਸ਼ੁਰੂਆਤ ਵਿੱਚ ਹੀ ਸੇਂਸੇਕਸ 827.41 ਅੰਕਾਂ ਅਤੇ ਨਿਫਟੀ 267.80 ਅੰਕਾਂ ਦੀ ਗਿਰਾਵਟ ਦੇ ਨਾਲ 26,538.66 ਅਤੇ 8,032.15 ਤੇ ਕਾਰੋਬਾਰ ਕਰਦੇ ਵੇਖੇ ਗਏ।
ਦੇਸ਼ ਦੇ ਪ੍ਰਮੁੱਖ ਸੂਚਅੰਕ ਬੰਬਈ ਸਟਾਫ ਐਕਸਚੇਂਜ (ਬੀਐਸਈ) ਦਾ ਸੇਂਸੇਕਸ 635.67 ਅੰਕਾਂ ਦੀ ਗਿਰਾਵਟ ਦੇ ਨਾਲ 26,730.40 ਨਾਲ ਖੁਲ੍ਹਿਆ। ਸਵੇਰੇ 9 ਵਜ ਕੇ 27 ਮਿੰਟ ਤੇ 827.41 ਅੰਕਾਂ ਦੀ ਗਿਰਾਵਟ ਨਾਲ 26,538.66 ਤੇ ਵੀ ਕਾਰੋਬਾਰ ਕੀਤਾ। ਅਜੇ ਵੀ ਸੇਂਸੇਕਸ 1000 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ।
ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਨਿਫਟੀ ਵਿੱਚ ਵੀ ਭਾਰੀ ਗਿਰਾਵਟ ਵੇਖੀ ਗਈ। ਅੱਜ ਸਵੇਰੇ ਨਿਫਟੀ 267.80 ਅੰਕਾਂ ਦੀ ਗਿਰਾਵਟ ਦੇ ਨਾਲ 8,032 ਤੇ ਕਾਰੋਬਾਰ ਕਰਦੇ ਵੇਖਿਆ ਗਿਆ। ਨਿਫਟੀ 244.00 ਅੰਕਾਂ ਦੀ ਗਿਰਾਵਟ ਦੇ ਨਾਲ 8,055.95 ਤੇ ਖੁਲ੍ਹਿਆ। ਸੇਂਸੇਕਸ ਅਤੇ ਨਿਫਟੀ ਵਿੱਚ 3.5 ਫੀਸਦੀ ਦੇ ਕਰੀਬ ਗਿਰਾਵਟ ਦਰਜ਼ ਕੀਤੀ ਗਈ।