ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੀ ਇਕਾਈ ਦਿੱਲੀ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਨੇ ਕਿਹਾ ਕਿ ਦੇਸ ਦੇ ਉਸਰੀਏ ਅਧਿਆਪਕ ਦੇਸ਼ ਦੀ ਨੀਂਹ ਹੁੰਦੇ ਹਨ ਤੇ ਸਮਾਜ ਵਿੱਚ ਇਹਨਾਂ ਦਾ ਬਹੁਤ ਹੀ ਸਤਿਕਾਰਤ ਰੁਤਬਾ ਹੁੰਦਾ ਹੈ ਪਰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ।ਕੇ। ਤੇ ਮਨਜਿੰਦਰ ਸਿੰਘ ਸਿਰਸਾ ਵੱਲੋ ਦਿੱਲੀ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਉਹਨਾਂ ਨੂੰ ਬਕਾਏ ਅਦਾ ਨਹੀ ਕੀਤੇ ਜਾ ਰਹੇ ਅਤੇ ਜਿਹਨਾਂ ਅਧਿਆਪਕਾਂ ਨੂੰ ਬਕਾਏ ਅਦਾ ਕੀਤੇ ਗਏ ਹਨ ਉਹਨਾਂ ਨੂੰ 40 ਫੀਸਦੀ ਦੇ ਕੇ ਪੂਰੀ ਰਾਸ਼ੀ ਅਦਾ ਕਰਨ ਦੇ ਦਸਤਾਵੇਜਾਂ ਤੇ ਦਸਤਖਤ ਕਰਵਾਏ ਜਾ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਜਾਵੇਗਾ।
ਜਾਰੀ ਇੱਕ ਬਿਆਨ ਰਾਹੀ ਸ ਦਮਨਦੀਪ ਸਿੰਘ ਨੇ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਇੱਕ ਧਾਰਮਿਕ ਅਦਾਰਾ ਘੱਟ ਤੇ ਲੁੱਟ ਘਸੁੱਟ ਦਾ ਕੇਂਦਰ ਵੱਧ ਬਣੀ ਹੋਈ ਹੈ। ਉਹਨਾਂ ਕਿਹਾ ਕਿ ਗੁਰੂ ਕੀ ਗੋਲਕ ਲੁੱਟਣ ਉਪਰੰਤ ਹੁਣ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਦਿੱਲੀ ਕਮੇਟੀ ਅਧੀਨ ਆਉਦੇ 12 ਵਿਦਿਅਕ ਅਦਾਰਿਆ ਦੇ ਅਧਿਆਪਕਾ ਦੇ ਬਕਾਏ ਹਜ਼ਮ ਕਰਨ ਦਾ ਮਨਸੂਬਾ ਜੀ ਕੇ ਤੇ ਸਿਰਸਾ ਵੱਲੋ ਲੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋ ਅਧਿਆਪਕਾ ਵੱਲੋ ਪ੍ਰਧਾਨ ਤੇ ਜਨਰਲ ਸਕੱਤਰ ਵਿਰੁੱਧ ਪੁਲੀਸ ਕੋਲ ਸ਼ਕਾਇਤ ਦਰਜ ਕਰਵਾ ਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਅਧਿਆਪਕ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਤੋ ਬਹੁਤ ਦੁੱਖੀ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਯੂਥ ਵਿੰਗ ਅਧਿਆਪਕਾਂ ਤੇ ਕਰਮਚਾਰੀਆ ਨਾਲ ਚੱਟਾਨ ਵਾਂਗ ਖੜਾ ਤੇ ਉਹਨਾਂ ਨਾਲ ਕਿਸੇ ਪ੍ਰਕਾਰ ਦਾ ਧੱਕਾ ਨਹੀ ਹੋਣ ਦਿੱਤਾ ਜਾਵੇਗਾ ।ਉਹਨਾਂ ਕਿਹਾ ਕਿ ਅਧਿਆਪਕਾਂ ਨੂੰ ਸਹਿਯੋਗ ਦੇ ਤੇ ਉਹਨਾਂ ਦੀ ਹਰ ਪ੍ਰਕਾਰ ਦੀ ਹਮਾਇਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀ ਧੱਕੇਸ਼ਾਹੀ ਦੇ ਖਿਲਾਫ ਜੇਕਰ ਉਹਨਾਂ ਨੂੰ ਧਰਨੇ ਮੁਜ਼ਾਹਰੇ ਵੀ ਕਰਨ ਦੀ ਲੋੜ ਪਈ ਤਾਂ ਉਹ ਪਿੱਛੇ ਨਹੀ ਹੱਟਣਗੇ ਅਤੇ ਅਧਿਆਪਕਾਂ ਨੂੰ ਇਨਸਾਫ ਦਿਵਾ ਕੇ ਹੀ ਰਹਿਣਗੇ।