ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲੀਏ ਪ੍ਰਬੰਧਕਾਂ ਤੇ ਜ਼ੋਰਦਾਰ ਹੱਲਾ ਬੋਲਦਿਆ ਕਿਹਾ ਕਿ ਗੁਰੂ ਕੀ ਗੋਲਕ ਤੇ ਬਾਅਦ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਵੱਲੋ ਸਕੂਲਾਂ ਦੀਆ ਅਧਿਆਪਕਾਵਾਂ ਨਾਲ ਧੋਖਾਧੜੀ ਸੁਰੂ ਕਰਕੇ ਉਹਨਾਂ ਕੋਲੋ ਵਾਊਚਰ ਤੇ ਵੱਧ ਪੈਸੇ ਲਿਖ ਕੇ ਦਸਤਖਤ ਕਰਵਾ ਕੇ ਸਿਰਫ ਉਹਨਾਂ ਨੂੰ 40 ਫੀਸਦੀ ਹੀ ਦਿੱਤਾ ਜਾ ਰਿਹਾ ਹੈ ਜਿਸ ਨੂੰ ਲੈ ਦੋ ਅਧਿਆਪਕਾਂ ਨੇ ਪੁਲੀਸ ਨੂੰ ਸ਼ਕਾਇਤ ਦੇ ਕੇ ਧੋਖਾਧੜੀ ਤੇ ਅਦਾਲਤ ਦੇ ਹੁਕਮਾਂ ਨੂੰ ਲਾਗੂ ਕਰਨ ਵਿੱਚ ਕੋਤਾਹੀ ਵਰਤਣ ਦਾ ਮੁਕੱਦਮਾ ਵੀ ਦਰਜ ਕਰਵਾਇਆ ਹੈ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਸ਼ਾਹਦਰਾ ਦੇ ਦੋ ਅਧਿਆਪਕਾਵਾਂ ਜਸਵੰਤ ਕੌਰ ਤੇ ਸੰਦਿਆ ਗਿੱਲ ਨੇ ਪੁਲੀਸ ਕੋਲ ਦਿੱਲੀ ਕਮੇਟੀ ਦੇ ਪਰਧਾਨ ਸ੍ਰ ਮਨਜੀਤ ਸਿੰਘ ਜੀ।ਕੇ।ਤੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਹੇਰਾਫੇਰੀ ਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਐਫ।ਆਰ।ਆਰ ਦਰਜ ਕਰਵਾਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਅਧਿਆਪਕਾਂ ਨੂੰ ਪੂਰੇ ਬਕਾਏ ਨਹੀ ਦਿੱਤੇ ਜਾ ਰਹੇ ਤੇ 40 ਫੀਸਦੀ ਰਾਸ਼ੀ ਦੇ ਕੇ, ਦਸਤਖਤ ਪੂਰੀ ਰਾਸ਼ੀ ਹਾਸਲ ਕਰ ਲੈ ਜਾਣ ਦੇ ਦਸਤਾਵੇਜਾਂ ਤੇ ਕਰਵਾਏ ਜਾ ਰਹੇ ਹਨ।
ਸ੍ਰੀ ਸਰਨਾ ਨੇ ਕਿਹਾ ਕਿ ਗੁਰੂ ਦੀ ਗੋਲਕ ਨੂੰ ਚੱਟ ਕਰ ਲੈ ਜਾਣ ਤੋ ਬਾਅਦ ਹੁਣ ਅਧਿਆਪਕਾਵਾਂ ਦੇ ਬਕਾਏ ਵੀ ਡਕਾਰਨ ਦਾ ਨਵਾਂ ਮਨਸੂਬਾ ਜੀ। ਕੇ। ਤੇ ਸਿਰਸੇ ਵੱਲੋ ਬਣਾਇਆ ਜਾ ਰਿਹਾ ਹੈ ਜਿਹੜਾ ਇਹਨਾਂ ਲਈ ਗਲੇ ਦੀ ਹੱਡੀ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਬਾਦਲ ਦਲੀਏ ਪ੍ਰਬੰਧਕ ਉਹਨਾਂ ਦੇ ਸਮੇਂ ਜਮਾ ਕੀਤੀਆ 98 ਕਰੋੜ ਦੀਆ ਐਫ।ਡੀ।ਆਰਜ਼ ਪਹਿਲਾਂ ਹੀ ਹਜ਼ਮ ਕਰ ਚੁੱਕੇ ਹਨ ਤੇ ਹੁਣ ਮੁਲਾਜਮਾਂ ਦੇ ਬਕਾਏ ਖਾ ਕੇ ਨਵੇਂ ਪ੍ਰਕਾਰ ਦੀ ਲੁੱਟ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵਿੱਚ ਜੇਕਰ ਜੀ। ਕੇ। ਤੇ ਸਿਰਸਾ ਨੂੰ ਭ੍ਰਿਸ਼ਟਾਚਾਰ ਦੀ ਮਾਂ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ।
ਉਹਨਾਂ ਕਿਹਾ ਕਿ ਦਿੱਲੀ ਹਾਈਕੋਰਟ ਨੇ 9 ਜੁਲਾਈ 2015 ਨੂੰ ਆਦੇਸ਼ ਜਾਰੀ ਕੀਤੇ ਸਨ ਕਿ ਦਿੱਲੀ ਕਮੇਟੀ ਮੁਲਾਜ਼ਮਾਂ ਦੇ ਬਕਾਏ ਪੰਜ ਕਿਸ਼ਤਾ ਵਿੱਚ ਅਦਾ ਕਰੇ ਤੇ ਦਿੱਲੀ ਕਮੇਟੀ ਨੇ ਪਹਿਲੀ ਕਿਸ਼ਤ 30 ਜੁਲਾਈ 2015 ਨੂੰ ਅਦਾ ਕੀਤੀ ਪਰ ਦਸਤਖਤ ਸਾਰੀ ਰਾਸ਼ੀ ਹਾਸਲ ਕਰ ਲੈ ਜਾਣ ਦੇ ਦਸਤਾਵੇਜ਼ਾਂ ਤੇ ਕਰਵਾਏ ਜਾ ਰਹੇ ਹਨ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ। ਕੇ। ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋ ਕੀਤੀਆ ਜਾਂਦੀਆ ਨਾਦਰਸ਼ਾਹੀਆ ਤੋ ਅੱਜ ਦਿੱਲੀ ਕਮੇਟੀ ਦਾ ਹਰ ਮੁਲਾਜਮ ਦੁੱਖੀ ਹੈ ਤੇ ਬਾਰ ਬਾਰ ਪ੍ਰਬੰਧਕਾਂ ਦੇ ਖਿਲਾਫ ਹੇਰਾਫੇਰੀ ਤੇ ਚਰਿੱਤਰਹੀਣਤਾ ਦੇ ਮੁਕੱਦਮੇ ਦਰਜ ਹੋਣੇ ਸਾਬਤ ਕਰਦੇ ਹਨ ਕਿ ਦਿੱਲੀ ਕਮੇਟੀ ਵਿੱਚ ਸਭ ਅੱਛਾ ਨਹੀ ਹੈ। ਉਹਨਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਤੋ ਮੰਗ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਬਿਨਾਂ ਕਿਸੇ ਦੇਰੀ ਤੋ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕੀਤਾ ਜਾਵੇ।
‘ਵਰਨਣਯੋਗ ਹੈ ਅਧਿਆਪਕਾ ਜਸਵੰਤ ਕੌਰ ਨੇ ਆਪਣੀ ਸ਼ਕਾਇਤ ਵਿੱਚ ਲਿਖਿਆ ਹੈ ਕਿ ਦਿੱਲੀ ਹਾਈਕੋਰਟ ਦੋ ਹੁਕਮਾਂ ਦੀ ਉਲੰਘਣਾ ਕਰਕੇ ਦਿੱਲੀ ਕਮੇਟੀ ਦੇ ਪ੍ਰਬੰਧਕ ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਵੱਲੋ ਮੁਲਾਜ਼ਮਾ ਦੇ ਬਕਾਏ ਪੂਰੇ ਨਹੀ ਦਿੱਤੇ ਜਾ ਰਹੇ ਅਤੇ ਜਿਹੜੇ ਮੁਲਾਜ਼ਮ ਇਹਨਾਂ ਦੇ ਹੁਕਮਾਂ ਦਾ ਵਿਰੋਧ ਕਰ ਰਹੇ ਹਨ ਉਹਨਾਂ ਦੇ ਤਬਾਦਲੇ ਤੇ ਮੁਅੱਤਲ ਕਰਨ ਦੀਆ ਧਮਕੀਆ ਦਿੱਤੀਆ ਜਾ ਰਹੀਆ ਹਨ। ਇਸੇ ਤਰ•ਾ ਸੰਦਿਆ ਗਿੱਲ ਨੇ ਵੀ ਪੁਲੀਸ ਕੋਲ ਸ਼ਕਾਇਤ ਕੀਤੀ ਹੈ ਕਿ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਅਤੇ ਹਾਈਕੋਰਟ ਦੇ ਹੁਕਮਾਂ ਨੂੰ ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋ ਲਾਗੂ ਨਹੀ ਕੀਤਾ ਜਾ ਰਿਹਾ।