ਮਾਧੋਪੁਰ- ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ ਦੂਸਰੇ ਰਾਜਾਂ ਤੋਂ ਆਉਣ ਵਾਲੀਆਂ ਮੋਟਰ ਕੈਬ ਅਤੇ ਟੈਕਸੀ ਕੈਬ ਦੇ ਟੈਕਸਾਂ ਵਿਚ ਭਾਰੀ ਕਟੌਤੀ ਕੀਤੀ ਹੈ। ਇਸ ਨਾਲ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਇਨ੍ਹਾਂ ਵਾਹਣ ਮਾਲਿਕਾਂ ਨੂੰ ਟੈਕਸ ਘਟ ਹੋਣ ਨਾਲ ਕਾਫੀ ਲਾਭ ਪਹੁੰਚੇਗਾ। ਪਰ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਇਸਦਾ ਘਾਟਾ ਪਵੇਗਾ। ਟਰਾਂਸਪੋਰਟ ਵਿਭਾਗ ਅਨੁਸਾਰ ਪੰਜਾਬ ਸਰਕਾਰ ਨੇ 22-11-07 ਨੂੰ ਟੈਕਸਾਂ ਵਿਚ ਵਾਧਾ ਕਰਦੇ ਹੋਏ ਮੋਟਰ ਕੈਬ ਤੋਂ 300 ਰੁਪੈ, ਮੈਕਸੀ ਕੈਬ ਤੋਂ 600 ਰੁਪੈ ਪ੍ਰਤੀਦਿਨ ਦੂਸਰੇ ਰਾਜਾਂ ਤੋਂ ਆਉਣ ਵਾਲੇ ਟੂਰਿਸਟ ਵਾਹਣਾ ਤੋਂ ਲੈਣਾ ਸ਼ੁਰੂ ਕੀਤਾ ਸੀ। ਇਸ ਨਾਲ ਪੰਜਾਬ ਦੇ 12 ਸਪੈਸ਼ਲ ਰੋਡ ਟੈਕਸ ਬੈਰੀਅਰਾਂ ਤੇ ਰੋਜ਼ਾਨਾ ਲਖਾਂ ਰੁਪਿਆ ਇਕਠਾ ਹੋ ਜਾਂਦਾ ਸੀ। ਪਰ ਟਰਾਂਸਪੋਰਟ ਵਿਭਾਗ ਨੇ ਇਕ ਵਾਰ ਫਿਰ ਇਨ੍ਹਾਂ ਟੈਕਸਾਂ ਵਿਚ ਕਟੌਤੀ ਕਰ ਦਿਤੀ ਹੈ। ਹੁਣ ਮੋਟਰ ਕੈਬ ਤੋਂ 300 ਰੁਪੈ ਦੀ ਬਜਾਏ 100 ਰੁਪੈ, ਮੈਕਸੀ ਕੈਬ ਤੋਂ 600 ਰੁਪੈ ਦੀ ਬਜਾਏ 200 ਰੁਪੈ ਪ੍ਰਤੀਦਿਨ ਲਿਆ ਜਾ ਰਿਹਾ ਹੈ। ਜੇ ਕੋਈ ਮੋਟਰ ਕੈਬ ਦਾ ਮਾਲਿਕ ਇਕਠਾ ਟੈਕਸ ਦੇਣਾ ਚਾਹੁੰਦਾ ਹੈ ਤਾਂ ਉਸਨੂੰ ਤਿੰਨ ਮਹੀਨੇ ਦਾ 3000 ਰੁਪੈ ਅਤੇ ਮੈਕਸੀ ਕੈਬ ਦਾ 6000 ਰੁਪੈ ਜਮ੍ਹਾਂ ਕਰਵਾਉਣਾ ਹੋਵੇਗਾ। ਇਹ ਟੈਕਸ ਘਟਾਉਣ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਰੋਜਾਨਾ ਲਖਾਂ ਰੁਪੈ ਦਾ ਘਾਟਾ ਪਵੇਗਾ। ਇਸ ਸਮੇ ਮਾਧੋਪੁਰ ਸਪੈਸ਼ਲ ਰੋਡ ਟੈਕਸ ਬੈਰੀਅਰ ਤੇ 35 ਤੋਂ 40 ਹਜ਼ਾਰ ਤੇ ਨਵੇਂ ਖੁਲ੍ਹੇ ਚਕੀ ਬੈਰੀਅਰ ਤੇ 20 ਤੋਂ 25 ਹਜ਼ਾਰ ਟੈਕਸ ਰੋਜਾਨਾ ਇਕਠਾ ਹੁੰਦਾ ਹੈ। ਹੁਣ ਟੈਕਸ ਵਿਭਾਗ ਵਲੋਂ ਟੈਕਸ ਬੈਰੀਅਰ ਤੇ ਕਟੀ ਗਈ ਪਰਚੀ
24 ਘੰਟਿਆਂ ਲਈ ਵੈਲਿਡ ਹੋਵੇਗੀ। ਹੁਣ ਆਰਡਨਰੀ ਬਸਾਂ 2000 ਰੁਪੈ, ਡੀਲਕਸ ਬਸਾਂ 3000 ਰੁਪੈ ਅਤੇ ਏਸੀ ਬਸਾਂ 4000 ਰੁਪੈ ਪ੍ਰਤੀਦਿਨ 24 ਘੰਟੇ ਦਾ ਟੈਕਸ ਦੇ ਕੇ ਪੰਜਾਬ ਵਿਚ ਦਾਖਿਲ ਹੋ ਸਕਣਗੀਆਂ। ਇਸ ਤੋਂ ਪਹਿਲਾਂ ਪਰਚੀ ਕਟਣ ਤੇ ਰਾਤ 12 ਵਜੇ ਤਕ ਹੀ ਟੈਕਸ ਦੀ ਪਰਚੀ ਵੈਲਿਡ ਹੁੰਦੀ ਸੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਲੋਕਾਂ ਦੀ ਸਮਸਿਆ ਨੂੰ ਵੇਖਦੇ ਹੋਏ ਟੈਕਸ ਘਟ ਕੀਤੇ ਗਏ ਹਨ
ਰੋਡ ਟੈਕਸ ਘਟ ਕਰਨ ਨਾਲ ਪੰਜਾਬ ਸਰਕਾਰ ਨੂੰ ਪਵੇਗਾ ਘਾਟਾ
This entry was posted in ਪੰਜਾਬ.