ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਖਿਲਾਫ਼ ਐਂਟੀ-ਕਰਪਸ਼ਨ ਕੋਰਟ ਨੇ ਕਰੋੜਾਂ ਰੁਪਈਆਂ ਦੇ ਸਕੈਮ ਦੇ ਮਾਮਲੇ ਵਿੱਚ ਅਰੈਸਟ ਵਾਰੰਟ ਜਾਰੀ ਕੀਤੇ ਹਨ। ਗਿਲਾਨੀ ਤੋਂ ਇਲਾਵਾ ਉਨ੍ਹਾਂ ਦੀ ਹੀ ਪਾਰਟੀ ਦੇ ਅਮੀਨ ਫਾਹਿਮ ਦੇ ਖਿਲਾਫ਼ ਵੀ ਗੈਰ ਜਮਾਨਤੀ ਵਾਰੰਟ ਜਾਰੀ ਹੋਏ ਹਨ। ਅਦਾਲਤ ਨੇ ਇਹ ਆਰਡਰ ਫੈਡਰਲ ਇਨਵੈਸਟੀਗੇਟਿੰਗ ਏਜੰਸੀ (ਐਫਆਈਏ) ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਦੇ ਬਾਅਦ ਦਿੱਤਾ ਹੈ।
ਐਫਆਈਏ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿੱਚ ਗਿਲਾਨੀ ਅਤੇ ਫਾਹਿਮ ਤੇ ਟਰੇਡ ਡਿਵਲਪਮੈਂਟ ਅਥਾਰਿਟੀ) ਵਿੱਚ ਕਰੋੜਾਂ ਰੁਪੈ ਦੇ ਸਕੈਮ ਨਾਲ ਸਬੰਧਿਤ 12 ਕੇਸਾਂ ਦਾ ਜਿਕਰ ਕੀਤਾ ਗਿਆ ਹੈ। ਐਫਆਈਏ ਨੇ ਇਨ੍ਹਾਂ ਪੀਪੀਪੀ ਨੇਤਾਵਾਂ ਤੋਂ ਇਲਾਵਾ ਟੀਡੀਏਪੀ ਦੇ ਕੁਝ ਸਾਬਕਾ ਅਤੇ ਮੌਜੂਦਾ ਸੀਨੀਅਰ ਅਫ਼ਸਰਾਂ ਦੇ ਖਿਲਾਫ਼ ਵੀ ਕੇਸ ਦਰਜ਼ ਕੀਤਾ ਹੈ। ਇਨ੍ਹਾਂ ਸੱਭ ਤੇ ਫੇਕ ਕੰਪਨੀਆਂ ਦੀ ਮੱਦਦ ਨਾਲ ਪੈਸਿਆਂ ਦੇ ਲੈਣਦੇਣ ਦਾ ਆਰੋਪ ਹੈ।