ਲੁਧਿਆਣਾ – ਪਿੰਡ ਭੌਰਾ ਵਿੱਚ ਸਥਿੱਤ ਸੈਂਕੜੇ ਸਾਲਾਂ ਪੁਰਾਣੀ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਿਮ ਭਾਈਚਾਰੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬੇਨਤੀ ਕੀਤੀ ਗਈ ਹੈ ।ਇਸ ਸਬੰਧੀ ਮਹੁਮਦ ਰਮਜਾਨ , ਅਬਦੁਲ ਮਲਕ ਤਿਅਗੀ , ਮਹੱਮਦ ਅਲਮੂ ਦੀਨ ਅਤੇ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਦੀ ਅਗਵਾਈ ਵਿੱਚ ਇੱਕ ਵਫਦ ਨੇ ਪਲਿਸ ਕਮਿਸ਼ਨਰ ਨੂੰ ਬੇਨਤੀ ਪੱਤਰ ਦਿੱਤਾ ਗਿਆ ਹੈ । ਸ਼ ਅਮਨ ਨੇ ਦਸਿਆ ਕਿ ਇਹ ਮਸਜ਼ਦ ਸਦੀਆਂ ਪੁਰਾਣੀ ਹੈ ਜਿਸ ਨਾਲ ਇਲਾਕੇ ਦੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹਨ ਅਤੇ ਇਲਾਕੇ ਦੇ ਕੁਝ ਲੋਕ ਢਾਹ ਕੇ ਕੋਈ ਹੋਰ ਗੁਰਦੁਆਰਾ ਸਾਹਿਬ ਦੀ ਇਮਾਰਤ ਬਨਾੳੇਣਾ ਚਾਹੁੰਦੇ ਹਨ ਜੋ ਕਿ ਧਾਰਮਿਕ ਕੱਟੜਤਾ ਹੈ ਨਾ ਕਿ ਕਿਸੇ ਧਰਮ ਦਾ ਸਾਤਿਕਾਰ ਇਸ ਲਈ ਉਹਨਾ ਦੀ ਇਹ ਕਾਰਵਾਈ ਸਮੁੱਚੀ ਮਨੁਖਤਾ ਤੇ ਧੱਬਾ ਹੋਵੇਗੀ ।
ਸ. ਅਮਨ ਨੇ ਕਿਹਾ ਸਿੱਖਾਂ ਦੀ ਸਰਬ ਉੱਚ ਸ਼ਕਤੀ ਸਾਹਿਬ ਸ਼੍ਰੀ ਅਕਾਲ ਤਖਤ ਵੱਲੋਂ ਵੀ ਇਹ ਹੁਕਮਨਾਮਾ ਜ਼ਾਰੀ ਹੈ ਕਿ ਕਿਸੇ ਹੋਰ ਧਰਮ ਦੇ ਸਥਾਨ ਨੂੰ ਢਾਹਕੇ ਜਾਂ ਰੋਲੇ ਵਾਲੀ ਥਾਂ ਤੇ ਗੁਰਦੁਆਰਾ ਸਾਹਿਬ ਨਾ ਬਣਾਇਆ ਜਾਵੇ ਇਸ ਲਾੲ ਿਇਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੁਕਮਨਾਮੇ ਦੇ ਵੀ ਖਿਲਾਫ ਹੈ ।ਉਹਨਾ ਕਿਹਾ ਕਿ ਉਹ ਇਸ ਸਬੰਧ ਵਿੱਚ ਅਕਾਲ ਤਖਤ ਸਾਹਿਬ ਦੇ ਜ਼ੱਥੇਦਾਰ ਜੀ ਨੂੰ ਵੀ ਮਿਲਕੇ ਸਾਰੀ ਗੱਲ ਬਾਰੇ ਜਾਣਕਾਰੀ ਦੇਣਗੇ ।ਵਰਨਣ ੜੋਗ ਹੇ ਕਿ ਇਸ ਮਸਜ਼ਦ ਦੇ ਨਾਲ ਲੱਗਦੇ ਕਵਰਸਥਾਨ ਵਾਲੀ ਜਗ੍ਹਾ ਰੋਲਾ ਕਾਫੀ ਵੱਧ ਗਿਆ ਸੀ ਜਿਸ ਨੂੰ ਹਰਦਿਆਲ ਸਿੰਘ ਅਮਨ ਅਤੇ ਮੌਕੇ ਦੇ ਪੁਲਿਸ ਇੰਸਪੈਕਟਰ ਸ਼੍ਰੀ ਧਰਮ ਪਾਲ ਦੇ ਦਖਲ ਨਾਲ ਸਰਬਸੰਮਤੀ ਨਾਲ ਹੱਲ ਕਰ ਲਿਆ ਗਿਆ ਸੀ । ਪੁਲਿਸ ਕਮਿਸ਼ਨਰ ਨੇ ਇਹ ਕੇਸ ਵਿਭਾਗੀ ਕਮੇਟੀ ਦੇ ਹਵਾਲੇ ਕਰਦਿਆਂ ਵਫਦ ਨੂੰ ਭਰੋਸਾ ਦਿਤਾ ਕਿ ਕਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੂੰ ਵੀ ਕਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ।ਇਸ ਸਮੇਂ ਮਹੰਮਦ ਬਸ਼ੀਰ , ਸ਼ੌਕਤ ਅਲੀ , ਅਬੂ ਬੱਕਰ , ਮੁਲਾਨਾ ਫਰੂਕ , ਮੁਲਾਨ ਗੌਫਰ , ਮਹੱਮਦ ਅਕਬਰ ਅਲੀ , ਮਹੱਮਦ ਅਨਬਰ ੳਲੀ , ਮਹੱਮਦ ਰਹੀਸ , ਮਹਮਦ ਗੁਲਬਹਾਰ , ਮਹੱਮਦ ਇਫਰਾਨ , ਮੁਲਾਨਾ ਅਫਰੂਕ ਸਮਤੇ ਭਾਈ ਵਾਰੇ ਦੇ ਲੋਕ ਮੌਜ਼ੂਦ ਸਨ ।